ਸੀ.ਐਚ.ਸੀ. ਹਾਰਟਾ ਬੱਡਲਾ ’ਚ ਲੱਗਾ ਵਿਸ਼ੇਸ਼ ਕੈਂਪ, 38 ਦਿਵਆਂਗ ਸਰਟੀਫ਼ਿਕੇਟ ਤੇ 12 ਵਿਲੱਖਣ ਸ਼ਨਾਖਤੀ ਬਣਾਏ

    0
    145

    ਹੁਸ਼ਿਆਰਪੁਰ, (ਸਿਮਰਨ)

    ਦਿਵਆਂਗ ਵਿਅਕਤੀਆਂ ਨੂੰ ਮਿਲਣ ਵਾਲੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਹੂਲਤਾਂ ਦੀ ਪ੍ਰਾਪਤੀ ਲਈ ਲੋੜੀਂਦੇ ਦਸਤਾਵੇਜ਼ ਮੌਕੇ ’ਤੇ ਹੀ ਬਣਾ ਕੇ ਦੇਣ ਦੇ ਮਕਸਦ ਨਾਲ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਅੱਜ ਸੀ.ਐਚ.ਸੀ. ਹਾਰਟਾ ਬੱਡਲਾ ਵਿਖੇ ਵਿਸ਼ੇਸ਼ ਕੈਂਪ ਲਾਇਆ ਗਿਆ ਜਿਥੇ 38 ਦਿਵਆਂਗ ਸਰਟੀਫ਼ਿਕੇਟ ਅਤੇ 12 ਵਿਲੱਖਣ ਸ਼ਨਾਖਤੀ ਕਾਰਡ ਬਣਾਏ ਗਏ।ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਵਿਭਾਗ ਵਲੋਂ ਵੱਖ-ਵੱਖ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਦਿਵਆਂਗ ਵਿਅਕਤੀਆਂ ਨੂੰ ਘਰਾਂ ਦੇ ਨਜ਼ਦੀਕ ਹੀ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਦਿਵਆਂਗ ਵਿਅਕਤੀਆਂ ਕੋਲ ਲੋੜੀਂਦੇ ਦਸਤਾਵੇਜ਼ ਉਪਲਬੱਧ ਰਹਿਣ। ਉਨ੍ਹਾਂ ਨੇ ਦੱਸਿਆ ਕਿ ਹਾਰਟਾ ਬੱਡਲਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਸੰਦੀਪ ਸ਼ਰਮਾ, ਅਮਨਦੀਪ ਕੌਰ, ਰਾਹੁਲ ਧੀਮਾਨ, ਪੁਸ਼ਪਾ ਅਤੇ ਸੁਰਿੰਦਰ ਸਿੰਘ ਦੀ ਟੀਮ ਨੇ ਆਏ ਹੋਏ ਯੋਗ ਲਾਭਪਾਤਰੀਆਂ ਦੇ ਦਿਵਆਂਗ ਸਰਟੀਫਿਕੇਟ ਅਤੇ ਵਿਲੱਖਣ ਪਛਾਣ ਪੱਤਰ ਬਣਾ ਕੇ ਦਿੱਤੇ।

     

    LEAVE A REPLY

    Please enter your comment!
    Please enter your name here