ਸਿਹਤ ਵਿਭਾਗ ਵਲੋਂ ਜਾਗਰੂਕਤਾ ਕੋਰੋਨਾ ਵੈਨ ਨੂੰ ਦਿੱਤੀ ਹਰੀ ਝੰਡੀ

    0
    126

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਕੋਰੋਨਾਵਾਇਰਸ ਨੂੰ ਠੱਲ ਪਾਉਣ ਲਈ ‘ਮਿਸ਼ਨ ਫ਼ਤਹਿ’ ਤਹਿਤ ਸਿਹਤ ਵਿਭਾਗ ਵਲੋਂ 30 ਦਿਨਾਂ ਜਗਰੂਕਤਾਂ ਮੁਹਿੰਮ ਵਜੋਂ ਆਈ.ਈ.ਸੀ. ਵੈਨਾਂ ਦੀ ਸ਼ੁਰੂਆਤ ਪਹਿਲੇ ਦਿਨੀਂ ਚੰਡੀਗੜ੍ਹ ਤੋਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਬਲਬੀਰ ਸਿੰਘ ਸਿੱਧੂ ਕੀਤੀ ਗਈ। ਇਸ ਵੈਨ ਦੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਜ਼ਿਲ੍ਹੇ ਦੇ ਵੱਖ ਵੱਖ ਸ਼ਹਿਰੀ ਸਿਹਤ ਸੰਸਥਾਵਾਂ ਅਤੇ ਸ਼ਹਿਰੀ ਖੇਤਰ ਜਿਥੇ ਕੋਰੋਨਾ ਦੇ ਕੇਸ਼ ਦੀ ਗਿਣਤੀ ਵਧੀ ਹੈ ਖੇਤਰਾਂ ਵਿੱਚ ਰਵਾਨਾ ਕਰਨ ਸਮੇਂ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ ਅਤੇ ਡਾ. ਜਸਵਿੰਦਰ ਸਿੰਘ ਇ. ਸਿਵਲ ਹਸਪਤਾਲ ਸਾਂਝੇ ਤੌਰ ‘ਤੇ ਝੰਡੀ ਦੇ ਕੇ ਰਵਾਨਾ ਕੀਤਾ।

    ਇਸ ਮੌਕੇ ਉਹਨਾਂ ਦੇ ਨਾਲ ਡਾ. ਸ਼ਲੇਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਪਰਸ਼ੋਤਮ ਲਾਲ, ਜਤਿੰਦਰ ਪਾਲ, ਅਮਨਦੀਪ ਸਿੰਘ, ਮੀਡੀਆ ਵਿੰਗ ਤੋਂ ਗੁਰਵਿੰਦਰ ਸ਼ਾਨੇ ਆਦਿ ਹਾਜ਼ਿਰ ਸਨ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਨੇ ਕਿਹਾ ਕੋਰੋਨਾ ਬਚਾਅ ਲਈ ਅਫ਼ਵਾਹਾਂ ਤੋਂ ਬਚਣਾ ਜ਼ਰੂਰੀ ਹੈ ਅਤੇ ਸਾਨੂੰ ਆਪਣਾ ਕੋਰੋਨਾ ਦਾ ਟੈਸਟ ਕਰਵਾਉਣਾ ਚਾਹੀਦਾ ਤਾਂ ਜੋ ਵਾਇਰਸ ਦਾ ਮੌਕੇ ਸਿਰ ਪਤਾ ਲੱਗ ਸਕੇ ਅਤੇ ਜ਼ਰੂਰੀ ਸਾਵਧਾਨੀਆਂ ਅਤੇ ਇਲਾਜ ਕੀਤਾ ਜਾ ਸਕੇ। ਕੋਵਿਡ -19 ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਜਾਂ ਖਾਂਸੀ, ਨਿਸ਼ਾ ਦੇ ਡਰਾਪਲੈਟ ਦੇ ਸੰਪਰਕ ਵਿੱਚ ਆਉਣ ਨਾਲ ਫੈਲਦਾ ਹੈ ਅਤੇ ਇਸਦੇ ਆਮ ਲੱਛਣ ਬੁਖ਼ਾਰ ਖਾਂਸੀ, ਥਕਾਵਟ, ਦਸਤ, ਨੱਕ ਵਗਣਾ, ਸਾਹ ਲੈਣ ਵਿੱਚ ਤਕਲੀਫ਼ ਗਲੇ ਵਿੱਚ ਖਰਾਸ, ਸਵਾਦ ਅਤੇ ਸੁੰਘਣ ਸ਼ਕਤੀ ਦਾ ਘਟਣਾ ਹੁੰਦਾ ਹੈ। ਜੇਕਰ ਤੁਸੀਂ ਕਿਸੇ ਪ੍ਰਭਾਵਿਤ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਤਹਾਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਚਹੀਦਾ ਹੈ ਅਤੇ ਇਹ ਸਾਰੀਆਂ ਸਿਹਤ ਸੰਸਥਾਵਾਂ ਤੇ ਟੈਸਟ ਮੁਫ਼ਤ ਹੁੰਦਾ ਹੈ।

    ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ ਜਿਥੇ ਕੋਰੋਨਾ ਬਾਰੇ ਜਾਗਰੂਕਤਾ ਫੈਲਾਵਗੀ ਉਥੇ ਇਸ ਵੈਨ ਦੇ ਨਾਲ ਸਿਹਤ ਵਿਭਾਗ ਦੀ ਟੀਮ ਵਲੋਂ ਆਰਟੀ ਪੀ.ਸੀ.ਆਰ. ਦੇ 40 ਤੋਂ 45 ਵਿਅਕਤੀਆਂ ਦੇ ਸੈਂਪਲ ਵੀ ਲਵੇਗੀ। ਇਹ ਵੈਨ ਗੜ੍ਹਸ਼ੰਕਰ, ਮਾਹਿਲਪੁਰ, ਚੱਬੇਵਾਲ, ਹੁਸ਼ਿਆਰਪੁਰ ਸ਼ਹਿਰ, ਹਰਿਆਣਾ ਭੂੰਗਾ, ਦਸੂਹਾ ਮੁਕੇਰੀਆ, ਹਾਜੀਪੁਰ, ਤਲਵਾੜਾ ਸਮੇਤ ਹਾਈ ਰਿਸਕ ਖੇਤਰਾਂ ਨੂੰ ਕਵਰ ਕਰੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੁਨਿਹਰੇ ਮੌਕੇ ਦਾ ਲ਼ਾਭ ਲੈਣ ਅਤੇ ਸਿਹਤ ਵਿਭਾਗ ਵਲੋਂ ਕੋਰੋਨਾ ਤੋਂ ਬਚਣ ਲਈ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ।

    LEAVE A REPLY

    Please enter your comment!
    Please enter your name here