ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ‘ਨੈਸ਼ਨਲ ਡਾਕਟਰ ਦਿਵਸ’ ‘ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

    0
    119

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਰੁਪਿੰਦਰ)

    ਨੈਸ਼ਨਲ ਡਾਕਟਰ ਦਿਵਸ ਮੌਕੇ ਸਟੇਟ ਜੁਆਇੰਟ ਡਾਕਟਰ ਐਸੋਸੀਏਸ਼ਨ ਦੇ ਸੱਦੇ ਤੇ ਛੇਵੇਂ ਪੇ-ਕਮਿਸ਼ਨ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਇਕ ਰੋਸ ਮੁਜਾਹਰਾ ਜ਼ਿਲ੍ਹਾ ਪ੍ਰਧਾਨ ਡਾ. ਮਨਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਜਿਸ ਵਿੱਚ ਪੈਰਾ ਮੈਡੀਕਲ ਸਟਾਫ਼ ਅਤੇ ਵੈਟਨਰੀ ਐਸੋਸੀਏਸ਼ਨ ਦੇ ਨੁਮਇੰਦੇ ਤੋਂ ਇਲਾਵਾ ਜ਼ਿਲ੍ਹਾ ਆਯੂਰਵੈਦਿਕ ਐਸੋਸੀਏਸ਼ਨ ਨੇ ਮਿਲ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਭੜਾਸ ਕੱਢੀ। ਰੋਸ ਵਜੋਂ ਸਮੂਹ ਓ.ਪੀ.ਡੀ. ਸੇਵਾਵਾਂ ਮੈਡੀਕਲ ਚੈਕਅਪ, ਰੁਟੀਨ ਸਰਜਰੀ, ਹੈਡੀਕੈਪਡ ਸਰਟੀਫਕੇਟ, ਆਯੂਸ਼ਮਾਨ ਸੇਵਾਵਾਂ ਅਤੇ ਮੈਡੀਕੋ ਲੀਗਲ ਸੇਵਾਵਾਂ ਦਾ ਕੰਮ ਬੰਦ ਰੱਖਿਆ ਗਿਆ।

    ਇਸ ਮੌਕੇ ਜਨਰਲ ਸਕੱਤਰ ਸਨਮ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਡਾਕਟਰਾਂ ਨਾਲ ਇਕ ਵੱਡਾ ਧੋਖਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਜਿਥੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਰੀਜ਼ਾਂ ਦੀ ਸੇਵਾ ਕੀਤੀ ਹੈ ਉਥੇ ਪੰਜਾਬ ਸਰਕਾਰ ਨੇ ਐਨ ਪੀ ਏ ਮੁੱਦੇ ਤੇ ਵਿਸ਼ਵਾਸ ਘਾਤ ਕੀਤਾ ਹੈ। ਇਸ ਮੌਕੇ ਜੱਥੇਬੰਦੀਆਂ ਨੇ ਇਕੱਠੇ ਹੋ ਕਿ ਮੁੱਖ ਮੰਤਰੀ ਦਾ ਪੁਤਲਾ ਹਸਪਤਾਲ ਦੇ ਬਾਹਰ ਫੂਕਿਆ ਤੇ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ। ਸਰਕਾਰ ਦੁਆਰਾ ਮੰਗਾਂ ਨਾ ਮੰਨੇ ਜਾਣ ਤੇ ਸਘੰਰਸ਼ ਹੋਰ ਤਿੱਖਾ ਕਰਨ ਬਾਰੇ ਫ਼ੈਸਲਾ ਕੀਤਾ।ਇਸ ਮੌਕੇ ਡਾ. ਜਸਵਿੰਦਰ ਸਿੰਘ, ਡਾ. ਸਵਾਤੀ, ਡਾ. ਮਨਮੋਹਣ ਸਿੰਘ, ਡਾ. ਉਪਕਾਰ ਸਿੰਘ, ਡਾ. ਸਨਮ ਕੁਮਾਰ, ਡਾ. ਸਰਬਜੀਤ ਸਿੰਘ, ਡਾ. ਰੁਪਿੰਦਰ ਜੀਤ ਸਿੰਘ, ਡਾ. ਨਵਜੋਤ ਸਿੰਘ , ਡਾ. ਅਮਨਦੀਪ ਸਿੰਘ, ਡਾ. ਮਨਦੀਪ ਕੋਰ, ਡਾ. ਸੰਤੋਖ ਰਾਮ, ਡਾ. ਗਗਨਦੀਪ, ਡਾ. ਰਜਵੰਤ ਕੌਰ, ਡਾ. ਕਮਲੇਸ਼ ਕੌਰ, ਡਾ. ਬਲਦੀਪ ਕੌਰ, ਡਾ. ਹਰਨੂਰ ਕੌਰ, ਡਾ. ਵਿਨੇ ਸ਼ਰਮਾ, ਡਾ. ਨਵਨੀਤ ਕੌਰ ਅਤੇ ਵੈਟਨਰੀ ਐਸੋਸੀਏਸ਼ਨ ਤੋਂ ਡਾ. ਮਨਮੋਹਣ ਸਿੰਘ ਦਰਦੀ, ਡਾ. ਰਸ਼ਪਾਲ ਸਿੰਘ, ਡਾ. ਧੀਰਜ ਕੁਮਾਰ ਹਾਜ਼ਰ ਸਨ।

    LEAVE A REPLY

    Please enter your comment!
    Please enter your name here