ਸ਼ਰਾਬ ਨਾਲ ਭਰਿਆ ਟਰੱਕ ਪਲਟਿਆ, ਬੋਤਲਾਂ ਲੁੱਟਣ ਲੱਗੇ ਲੋਕ !

    0
    147

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਰਾਏਪੁਰ-ਜਬਲਪੁਰ ਨੈਸ਼ਨਲ ਹਾਈਵੇ ਉੱਤੇ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਹੋਇਆ ਟਰੱਕ ਪਲਟਣ ਦੀ ਜਾਣਕਾਰੀ ਮਿਲਦੇ ਸਾਰ ਹੀ ਮੁਫ਼ਤ ਦੀ ਦਾਰੂ ਲੈ ਜਾਣ ਲਈ ਪਿੰਡ ਵਾਲਿਆਂ ਦੀ ਭੀੜ ਲੱਗ ਗਈ। ਲੋਕਾਂ ਨੂੰ ਘਟਨਾ ਸਥਲ ਤੋਂ ਹਟਾਉਣ ਲਈ ਪੁਲਿਸ ਨੂੰ ਸਖ਼ਤੀ ਵਰਤਣੀ ਪਈ।

    ਛੱਤੀਸਗੜ੍ਹ ਦੇ ਕਵਰਧਾ ਵਿੱਚ ਸ਼ਰਾਬ ਨਾਲ ਭਰਿਆ ਇੱਕ ਟਰੱਕ ਪਲਟ ਗਿਆ। ਜਦੋਂ ਤੱਕ ਪੁਲਿਸ ਆਉਂਦੀ, ਸਥਾਨਕ ਲੋਕ ਸ਼ਰਾਬ ਲੁੱਟਣ ਲੱਗੇ। ਭੀੜ ਅਜਿਹੀ ਟੁੱਟੀ ਕਿ ਪੁਲਿਸ ਨੂੰ ਇਸ ਨੂੰ ਭਜਾਉਣ ਲਈ ਲਾਠੀ ਦਾ ਇਸਤੇਮਾਲ ਕਰਨਾ ਪਿਆ।

    ਕਵਰਧਾ ਦੇ ਰਾਏਪੁਰ-ਜਬਲਪੁਰ ਨੇਸ਼ਨਲ ਹਾਈਵੇ ਦੀ ਘਟਨਾ ਹੈ। ਜਿੱਥੇ ਅਚਾਨਕ ਟਾਇਰ ਫਟਣ ਦੀ ਵਜ੍ਹਾ ਨਾਲ ਸ਼ਰਾਬ ਨਾਲ ਭਰਿਆ ਇੱਕ ਟਰੱਕ ਪਲਟ ਗਿਆ। ਹਾਦਸੇ ਵਿੱਚ ਟਰੱਕ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆ ਹਨ। ਡਰਾਈਵਰ ਨੂੰ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ਹੈ। ਟਰੱਕ ਵਿਚ 250 ਸੰਦੂਕੜੀਆ ਸ਼ਰਾਬ ਲੋਡ ਸੀ। ਸ਼ਰਾਬ ਦੀਆ ਪੇਟੀਆਂ ਸੜਕ ਉੱਤੇ ਖਿਲਰ ਗਈਆ ਇਸ ਦੌਰਾਨ ਆਸੇ ਪਾਸੇ ਦੇ ਲੋਕ ਸ਼ਰਾਬ ਦੀਆਂ ਬੋਤਲਾਂ ਚੁੱਕਣ ਲਈ ਭੀੜ ਲੱਗ ਗਈ।

    ਸ਼ਰਾਬ ਲੁੱਟਣ ਭੱਜੇ ਲੋਕ :

    ਸ਼ਰਾਬ ਦੀਆਂ ਬੋਤਲਾਂ ਨੂੰ ਲੁੱਟਣ ਲਈ ਲੋਕ ਇਕ ਦੂਜੇ ਉੱਤੇ ਟੁੱਟ ਕੇ ਪੈ ਰਹੇ ਸਨ। ਸਥਾਨਕ ਲੋਕਾਂ ਵਿਚੋ ਹੀ ਟਰੱਕ ਦੇ ਪਲਟਣ ਦੀ ਐਕਸੀਡੈਂਟ ਦੀ ਖ਼ਬਰ ਪੁਲਿਸ ਨੂੰ ਦਿੱਤੀ ਪਰ ਜਦੋਂ ਤੱਕ ਪੁਲਿਸ ਪਹੁੰਚ ਦੀ ਉਦੋ ਤੱਕ ਲੋਕਾਂ ਦੀ ਭੀੜ ਲੱਗ ਗਈ ਸੀ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਲੋਕ ਵੱਡੀ ਗਿਣਤੀ ਵਿਚ ਸ਼ਰਾਬ ਲੈ ਕੇ ਫ਼ਰਾਰ ਹੋ ਗਏ। ਪੁਲਿਸ ਨੂੰ ਦੇਖ ਕੇ ਲੋਕਾਂ ਦਾ ਉਤਸ਼ਾਹ ਨਾ ਘਟਿਆ ਆਖ਼ਿਰਕਾਰ ਪੁਲਿਸ ਨੂੰ ਬਲ ਦਾ ਪ੍ਰਯੋਗ ਕਰਨਾ ਪਿਆ ।

    LEAVE A REPLY

    Please enter your comment!
    Please enter your name here