ਸਕੂਲ ਫ਼ੀਸਾਂ ਬਾਰੇ ਫ਼ੈਸਲੇ ਲਈ 12 ਜੂਨ ਤੱਕ ਕਰਨ ਪਵੇਗਾ ਇੰਤਜ਼ਾਰ !

    0
    120
    Schoolboys and schoolgirls walking of the school bus outdoor

    ਪਟਿਆਲਾ, ਜਨਗਾਥਾ ਟਾਇਮਜ਼ : (ਸਿਮਰਨ)

    ਪਟਿਆਲਾ : ਸਕੂਲਾਂ ਵੱਲੋਂ ਫ਼ੀਸ ਮੰਗੇ ਜਾਣ ਤੇ ਸਕੂਲੀ ਵਿਦਿਆਰਥੀਆਂ ਤੇ ਮਾਪਿਆਂ ਨੇ ਅੱਜ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿੱਤਾ ਤੇ ਜੰਮ ਕਿ ਭੜਾਸ ਕੱਢੀ। ਇਸ ਦੌਰਾਨ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

    ਇਸ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਨੂੰ 12 ਤਾਰੀਖ਼ ਤੱਕ ਇੰਤਜ਼ਾਰ ਕਰਨਾ ਪਾਏਗਾ। ਇਸ ਮਾਮਲੇ ਸੰਬੰਧੀ ਅਦਾਲਤ ‘ਚ ਪਟੀਸ਼ਨ ਦਾਇਰ ਹੈ। ਉਸ ਤੇ ਸੁਣਵਾਈ ਹੋਣ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।

    ਹੁਣ ਇਸ ਮਾਮਲੇ ‘ਚ ਵਿਦਿਆਰਥੀਆਂ ਤੇ ਮਾਪਿਆਂ ਨੂੰ 12 ਜੂਨ ਤੱਕ ਇੰਤਜ਼ਾਰ ਕਰਨਾ ਪਾਏਗਾ। ਉੱਧਰ, ਮਾਪਿਆਂ ਨੇ ਫ਼ੈਸਲਾ ਹੱਕ ‘ਚ ਨਾ ਆਉਣ ਤੇ ਤਿੱਖੇ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਹੈ।

    LEAVE A REPLY

    Please enter your comment!
    Please enter your name here