ਸ਼੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਏਅਰਪੋਰਟ: ਕੁਵੈਤ ਤੋਂ 162 ਭਾਰਤੀ ਵਤਨ ਪਰਤੇ

    0
    124

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਅੰਮ੍ਰਿਤਸਰ : ਕੁਵੈਤ ਵਿਚ ਪੰਜਾਬੀਆਂ ਦੁਆਰਾ ਬਣਾਈ ਸੰਸਥਾ ਭਗਤ ਸਿੰਘ ਯੂਥ ਕਲੱਬ ਅਤੇ ਪੰਜਾਬ ਸਟੀਲ ਫੈਕਟਰੀ ਦੇ ਸੁਰਜੀਤ ਸਿੰਘ ਨੇ ਪਹਿਲ ਕਦਮੀ ਕਰਦੇ ਹੋਏ ਸੰਦੀਪ ਭਾਟੀਆ ਦੇ ਜਰੀਏ ਪੰਜਾਬ ਸਰਕਾਰ ਕਾਂਗਰਸ ਦੇ ਐੱਮ ਪੀ ਮੁਨੀਸ਼ ਤਿਵਾੜੀ ਦੇ ਯਤਨ ਸਦਕਾ ਪੰਜਵੀ ਵਿਸ਼ੇਸ਼ ਫਲਾਈਟ ਕੁਵੈਤ ਤੋਂ ਪੰਜਾਬ ਦੇ ਸ਼੍ਰੀ ਗੁਰੂ ਰਾਮਦਾਸ ਅੰਮ੍ਰਿਤਸਰ ਏਅਰਪੋਰਟ ਉਤੇ 162 ਭਾਰਤੀਆਂ ਨੂੰ ਲੈ ਕੇ ਪੁੱਜੀ।

    ਜਦੋਂ ਈ ਟੀ ਆਈ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਇਹਨਾਂ ਕੁਵੈਤ ਤੋਂ ਆਏ ਪੰਜਾਬੀਆਂ ਦੀ ਚੋਣ ਕਰ ਕੇ ਓਹਨਾ ਨੂੰ ਆਪਣੇ ਆਪਣੇ ਜਿਲ੍ਹੇ ਵਿਚ ਲਿਜਾ ਕੇ ਉਹਨਾ ਨੂੰ ਕੁਆਰੰਟੀਨਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹਨਾਂ ਲਈ ਬੱਸਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਹਰ ਜ਼ਿਲ੍ਹੇ ਦੀ ਪੁਲਿਸ ਨੂੰ ਵੀ ਤਇਨਾਤ ਕੀਤਾ ਗਿਆ ਹੈ।

    ਕੁਵੈਤ ਤੋਂ ਆਏ ਪੰਜਾਬੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੁਵੈਤ ਵਿਚ ਕੰਪਨੀਆਂ ਦੇ ਬਹੁਤ ਮਾੜੇ ਹਾਲਾਤ ਹੋਏ ਹਨ ਕੁੱਝ ਕੰਪਨੀਆਂ ਨੇ ਸਾਨੂੰ ਟਿਕਟਾਂ ਲੈ ਕੇ ਦਿਤੀਆਂ ਅਤੇ ਕੁੱਝ ਭਾਰਤੀਆਂ ਨੇ ਆਪਣੇ ਘਰੋਂ ਪੈਸੇ ਮੰਗਵਾ ਟਿਕਟਾਂ ਲਾਈਆਂ। ਉਹਨਾਂ ਨੇ ਇਹ ਵੀ ਕਿਹਾ ਕੀ ਸਾਡੇ ਵਿਚ ਇਕ ਵਿਅਕਤੀ ਜੋ ਅੰਮ੍ਰਿਤਸਰ ਤੋਂ ਹੈ ਉਸ ਕੋਲ ਟਿਕਟ ਲਈ ਪੈਸੇ ਇਕੱਠੇ ਨਹੀਂ ਹੋ ਰਹੇ ਸਨ। ਜਦੋਂ ਉਸ ਨੂੰ ਪਤਾ ਲੱਗਾ ਕਿ ਕੁਵੈਤ ਵਿਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਵੈਤ ਅਤੇ ਪੰਜਾਬ ਸਟੀਲ ਕੰਪਨੀ ਦੇ ਸਰਪ੍ਰਸਤ ਸੁਰਜੀਤ ਕੁਮਾਰ ਲੋਕਾਂ ਦੀ ਸੇਵਾ ਕਰ ਰਹੇ ਹਨ ਤਾਂ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਵੱਲੋਂ ਇਸ ਵਿਅਕਤੀ ਦੀ ਪੈਸਿਆਂ ਪੱਖੋਂ ਸਹਾਇਤਾ ਕਰ ਟਿਕਟ ਲਿਆ ਕੇ ਦਿਤੀ ਅਤੇ ਅੱਜ ਉਹ ਸਾਡੇ ਨਾਲ ਆਪਣੇ ਘਰ ਆ ਸਕਿਆ ਹੈ।

    LEAVE A REPLY

    Please enter your comment!
    Please enter your name here