ਸ਼ਹਿਰ ਵਾਸੀਆਂ ਦੀ ਸੇਵਾ ’ਚ ਹਰ ਸਮੇਂ ਰਹਾਂਗੇ ਹਾਜ਼ਰ- ਲਾਲੀ ਬਾਜਵਾ

    0
    138

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਨਗਰ ਨਿਗਮ ਚੋਣਾ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਗਏ ਪਿਆਰ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ ਤੇ ਹਰ ਸਮੇਂ ਸ਼ਹਿਰ ਵਾਸੀਆਂ ਦੇ ਸੁੱਖ ਦੁੱਖ ਵਿਚ ਸ਼ਾਮਿਲ ਰਹਾਂਗੇ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਵੋਟਾਂ ਦੇ ਨਤੀਜੇ ਆਉਣ ਉਪਰੰਤ ਆਪਣੇ ਗ੍ਰਹਿ ਵਿਖੇ ਪਾਰਟੀ ਉਮੀਦਵਾਰਾਂ ਦੇ ਆਗੂਆਂ ਨਾਲ ਮੀਟਿੰਗ ਕਰਨ ਸਮੇਂ ਕੀਤਾ ਗਿਆ।

    ਲਾਲੀ ਬਾਜਵਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਜੋ ਫਤਵਾ ਦਿੱਤਾ ਗਿਆ ਹੈ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ ਤੇ ਵਿਸ਼ਵਾਸ਼ ਦਿਵਾਉਦੇ ਹਾਂ ਕਿ ਪਾਰਟੀ ਵੱਲੋਂ ਚੋਣ ਲੜਨ ਵਾਲੇ ਆਗੂ ਭਵਿੱਖ ਵਿਚ ਵਾਰਡ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਹਾਜਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸਾਰੇ ਉਮੀਦਵਾਰ ਚੜਦੀ ਕਲਾਂ ਵਿਚ ਹਨ ਤੇ ਆਉਣ ਵਾਲੇ ਸਮੇਂ ਵਿਚ ਸ਼ਹਿਰ ਅੰਦਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਮੀਨੀ ਪੱਧਰ ’ਤੇ ਹੋਰ ਮਿਹਨਤ ਕੀਤੀ ਜਾਵੇਗੀ। ਲਾਲੀ ਬਾਜਵਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਚੋਣਾ ਸਮੇਂ ਜੋ ਧੱਕੇਸ਼ਾਹੀ ਤੇ ਡਰ ਦਾ ਮਾਹੌਲ ਬਣਾਇਆ ਗਿਆ ਉਹ ਕਿਸੇ ਤੋਂ ਛੁਪਿਆ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਜਿਹੜੇ ਉਮੀਦਵਾਰਾਂ ਨੂੰ ਸ਼ਹਿਰ ਵਾਸੀਆਂ ਨੇ ਜਿੱਤ ਦਿਵਾਈ ਹੈ ਉਨ੍ਹਾਂ ਦੀ ਹੁਣ ਜਿੰਮੇਵਾਰੀ ਬਣਦੀ ਹੈ ਕਿ ਚੋਣਾ ਸਮੇਂ ਕੀਤੇ ਗਏ ਵਾਅਦਿਆਂ ਨੂੰ ਆਉਦੇ ਸਮੇਂ ਵਿਚ ਪੂਰਾ ਕੀਤਾ ਜਾਵੇ।

    ਇਸ ਸਮੇਂ ਪ੍ਰੇਮ ਸਿੰਘ ਪਿੱਪਲਾਵਾਲਾ, ਬਿਕਰਮਜੀਤ ਸਿੰਘ ਕਲਸੀ, ਸੰਤੋਖ ਸਿੰਘ ਔਜਲਾ, ਨਰਿੰਦਰ ਸਿੰਘ, ਹਰਜੀਤ ਸਿੰਘ ਮਠਾਰੂ, ਰਣਧੀਰ ਭਾਰਜ, ਹਿਤੇਸ਼ ਪ੍ਰਾਸ਼ਰ, ਲਵਲੀ ਪਹਿਲਵਾਨ, ਰੂਪ ਲਾਲ ਥਾਪਰ, ਵਿਸ਼ਾਲ ਆਦੀਆ, ਲਵਲੀ ਭਲਵਾਨ, ਮੁਕੇਸ਼ ਸੂਰੀ,ਮਨਜੀਤ ਕੌਰ, ਸੋਨੂੰ ਬਾਲਾ, ਰਜਨੀ ਦੇਵੀ, ਅਤੁੱਲ ਸ਼ਰਮਾ, ਬਲਵਿੰਦਰ ਕੌਰ, ਅਮਨਦੀਪ ਕੌਰ, ਚੰਦਨ ਲੱਕੀ, ਮਨਿੰਦਰਪਾਲ ਸਿੰਘ ਬੇਦੀ, ਬਲਜਿੰਦਰ ਸਿੰਘ ਰੇਲਵੇਮੰਡੀ, ਊਸ਼ਾ ਰਾਣੀ, ਵਿੰਪਨ ਕੁਮਾਰ ਗੱਬਰ, ਵਿਨੋਦ ਕੁਮਾਰ, ਜੋਤੀ, ਸੋਨੂੰ ਮਠਾਰੂ ਵਿਧਾਨ ਆਦੀਆ, ਰੋਹਿਤ ਅਗਰਵਾਲ, ਮਹਿਤਾ ਜੀ, ਗੁੱਲਾ ਬਹਾਦਰਪੁਰ, ਨਿਰੇਸ਼ ਕੁਮਾਰ, ਕੁਲਵੀਰ, ਸੰਦੀਪ, ਜਟਾਂ ਸ਼ੰਕਰ, ਸੋਮਨਾਥ, ਬਰਿੰਦਰ, ਮੰਜ ਦੇਵੀ, ਮਨਦੀਪ ਜਸਵਾਲ, ਜਪਿੰਦਰ ਅਟਵਾਲ, ਗੁਰਪ੍ਰੀਤ ਸਿੰਘ ਕੋਹਲੀ ਸਮੇਤ ਸਾਰੇ ਵਾਰਡਾਂ ਤੋਂ ਚੋਣ ਲੜਨ ਵਾਲੇ ਪਾਰਟੀ ਉਮੀਦਵਾਰ ਮੌਜੂਦ ਸਨ।

    LEAVE A REPLY

    Please enter your comment!
    Please enter your name here