ਸ਼ਰਾਬਬੰਦੀ ਹੋਣ ਕਾਰਨ ਘਰ ‘ਚ ਹੈ ਸ਼ਾਂਤੀ, ਔਰਤਾਂ ਨੇ ਸੀਐੱਮ ਨੂੰ ਚਿੱਠੀ ਲਿਖ ਕਿਹਾ…

    0
    140

    ਨਿਊਜ਼ ਡੈਸਕ, ਜਨਗਾਥਾ ਟਾਇਮਜ਼ : (ਸਿਮਰਨ)

    ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਹੋਇਆ ਹੈ। ਸਿਰਫ਼ ਜ਼ਰੂਰੀ ਸਮਾਨਾਂ ਦੀ ਦੁਕਾਨਾਂ ਨੂੰ ਖੋਲਣ ਦੀ ਛੋਟ ਮਿਲੀ ਹੈ। ਲਾਕਡਾਊਨ ਵਿਚ ਸ਼ਰਾਬ ਬੰਦ ਕੀਤੀ ਹੋਈ, ਜਿਸ ਨੂੰ ਲੈ ਕੇ ਔਰਤਾਂ ਕਾਫ਼ੀ ਖੁਸ਼ ਹਨ।

    ਰਿਪੋਰਟ ਅਨੁਸਾਰ ਇਸ ਸੰਬੰਧੀ ਛੱਤੀਸਗੜ੍ਹ ਦੇ ਬਾਲੋਦ  ਵਿਚ ਪਿੰਡ ਦੇਵਰੀ (ਮੋਹੰਦੀਪਾਟ) ਦੀ ਸਰਪੰਚ ਸਮੇਤ 500 ਤੋਂ ਜ਼ਿਆਦਾ ਔਰਤਾ ਨੇ ਸੀਐੱਮ ਨੂੰ ਚਿੱਠੀ ਲਿਖੀ ਹੈ। ਮਨ ਕੀ ਬਾਤ ਵਿਚ ਔਰਤਾਂ ਨੇ ਲਿਖਿਆ ਹੈ ਕਿ ਲਾਕਡਾਊਨ ਕਰਕੇ ਸ਼ਰਾਬ ਦੀ ਦੁਕਾਨਾ ਬੰਦ ਹਨ, ਜਿਸ ਕਰਕੇ ਉਨ੍ਹਾਂ ਦੇ ਘਰ ਵਿਚ ਸੁੱਖ ਸ਼ਾਂਤੀ ਹੈ ਅਤੇ ਕੋਈ ਲੜਾਈ ਝਗੜਾ ਵੀ ਨਹੀਂ ਹੋ ਰਿਹਾ। ਚਿੱਠੀ ਵਿਚ ਲਿਖਿਆ ਹੈ ਕਿ ਘਰ ਵਿਚ ਇਸੇ ਤਰ੍ਹਾਂ ਦਾ ਮਾਹੌਲ ਕਾਇਮ ਰਹੇ, ਇਸ ਲਈ ਸ਼ਰਾਬਬੰਦੀ ਦੀ ਅੱਗੇ ਵੀ ਲੋੜ ਹੈ।

    ਪਿੰਡ ਦੀ ਵਸਨੀਕਾਂ ਕੌਸ਼ਲਿਆ ਬਾਈ, ਊਸ਼ਾ ਸਾਹੂ, ਮੀਨਾਕਸ਼ੀ, ਲਤਾ ਸਾਹੂ ਕਹਿੰਦੇ ਹਨ ਕਿ ਸ਼ਰਾਬ ਖ਼ਰਾਬ ਹੈ। ਇਸ ਨਾਲ ਬਹੁਤ ਸਾਰੇ ਪਰਿਵਾਰ ਤਬਾਹ ਹੋ ਗਏ ਹਨ। ਘਰ ਹੋਵੇ ਜਾਂ ਪਿੰਡ, ਨਸ਼ੇ ਕਾਰਨ ਅਸ਼ਾਂਤੀ ਦਾ ਮਾਹੌਲ ਰਹਿੰਦਾ ਹੈ। ਸਾਡਾ ਪਿੰਡ ਰਾਜਨੰਦਗਾਂਵ ਅਤੇ ਬਲੋਦ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਹੈ। ਇੱਥੋਂ 10 ਤੋਂ 15 ਕਿਲੋਮੀਟਰ ਦੀ ਦੂਰੀ ‘ਤੇ 3-3 ਸ਼ਰਾਬ ਦੀਆਂ ਦੁਕਾਨਾਂ ਹਨ। ਨੌਜਵਾਨ ਨਸ਼ਿਆਂ ਵੱਲ ਵਧ ਰਹੇ ਹਨ। ਇਸ ਸਭ ਨੂੰ ਰੋਕਣ ਦਾ ਇਕੋ ਇਕ ਰਸਤਾ ਸ਼ਰਾਬਬੰਦੀ ਹੈ ਤਾਂ ਜੋ ਇਹ ਖੁਸ਼ੀ ਅਤੇ ਸ਼ਾਂਤੀ ਕਾਇਮ ਰਹੇ। ਘਰ ਵਿਚ ਕੋਈ ਵਿਵਾਦ ਨਹੀਂ ਹੈ ਕਿਉਂਕਿ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ।

    ਸ਼ਰਾਬਬੰਦੀ ਕਰਨ ਦਾ ਇਹ ਆਈਡੀਆ ਪਿੰਡ ਦੀ ਸਰਪੰਜ ਨੇਮ ਬਾਈ ਹੈ। ਉਸਨੇ ਪਿੰਡ ਦੀ ਹੋਰਨਾਂ ਔਰਤਾਂ ਨੂੰ ਵੀ ਇਸ ਬਾਰੇ ਪੱਤਰ ਲਿਖਣ ਨੂੰ ਕਿਹਾ। ਪਿੰਡ ਦੀਆਂ ਮਹਿਲਾ ਕਮਾਂਡੋ, ਭਾਰਤ ਮਾਤਾ ਵਾਹਨੀ ਸਣੇ ਹੋਰ ਔਰਤ ਸੰਗਠਨਾਂ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਅਤੇ ਘਰ ਦੀਆਂ ਸਾਰੀਆਂ ਔਰਤਾਂ ਨੇ ਸ਼ਰਾਬ ‘ਤੇ ਪਾਬੰਦੀ ਲਗਾਉਣ ਲਈ ਸੀਐੱਮ ਨੂੰ ਪੱਤਰ ਲਿਖੇ। ਸਰਪੰਚ ਨੇ ਕਿਹਾ ਕਿ ਸਾਰੇ ਪੱਤਰ ਮੁੱਖ ਮੰਤਰੀ ਦੇ ਪਤੇ ਤੇ ਭੇਜੇ ਜਾ ਰਹੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਉਨ੍ਹਾਂ ਦੇ ਪੱਤਰ ‘ਤੇ ਵਿਚਾਰ ਕਰੇਗੀ।

     

    LEAVE A REPLY

    Please enter your comment!
    Please enter your name here