ਵੱਖ-ਵੱਖ ਕੋਰਸਾਂ ਵਿੱਚ ਲੇਟ ਫ਼ੀਸ ਨਾਲ ਦਾਖ਼ਿਲੇ ਦੀ ਅੰਤਿਮ ਮਿਤੀ 7 ਦਸੰਬਰ ਤੱਕ ਵਧਾਈ

    0
    155

    ਮਾਹਿਲਪੁਰ, ਜਨਗਾਥਾ ਟਾਇਮਜ਼: (ਸੇਖੋਂ)

    ਪੰਜਾਬ ਯੂਨੀਵਰਸਿਟੀ ਤਹਿਤ ਚੱਲ ਰਹੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਿੱਚ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਦੇ ਵੱਖ ਵੱਖ ਕੋਰਸਾਂ ਵਿੱਚ ਤਿੰਨ ਹਜ਼ਾਰ ਰੁਪਏ ਲੇਟ ਫ਼ੀਸ ਨਾਲ ਦਾਖ਼ਿਲ ਹੋਣ ਦੀ ਅੰਤਿਮ ਮਿਤੀ ਸੱਤ ਦਸੰਬਰ ਤੱਕ ਵਧਾਈ ਗਈ ਹੈ।

    ਇਸ ਬਾਰੇ ਗੱਲ ਕਰਦਿਆਂ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਸੈਸ਼ਨ 2020-21 ਸੰਬੰਧੀ ਦਾਖ਼ਿਲੇ ਦੇ ਇਹ ਨਿਰਦੇਸ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਕੋਰਸਾਂ ਦੇ ਪਹਿਲੇ ਸਮੈਸਟਰ ਵਿੱਚ ਦਾਖ਼ਿਲ ਹੋਣ ਸੰਬੰਧੀ ਦਿੱਤੇ ਗਏ ਹਨ। ਇਸ ਤਹਿਤ ਉਕਤ ਕੋਰਸਾਂ ਵਿੱਚ ਦਾਖ਼ਿਲ ਹੋਣ ਲਈ ਤਿੰਨ ਹਜ਼ਾਰ ਰੁਪਏ ਲੇਟ ਫੀਸ ਨਾਲ ਵਿਦਿਆਰਥੀ ਆਪਣਾ ਦਾਖ਼ਿਲਾ ਯਕੀਨੀ ਬਣਾ ਸਕਦੇ ਹਨ। ਉਨ੍ਹਾਂ ਲੇਟ ਫ਼ੀਸ ਨਾਲ ਦਾਖ਼ਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਸਥਾਪਿਤ ਦਾਖਿਲਾ ਅਤੇ ਕਾਉਂਸਲਿੰਗ ਸੈੱਲ ਵਿਖੇ ਸੰਪਰਕ ਕਰਨ ਦੀ ਅਪੀਲ ਕੀਤੀ।

    LEAVE A REPLY

    Please enter your comment!
    Please enter your name here