ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ

    0
    138

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਅੱਜ ਦੇਸ਼ ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਇਸ ਬਜਟ ਨੂੰ ਪੇਸ਼ ਕਰਨਗੇ। ਇਹ ਬਜਟ ਮੋਦੀ ਸਰਕਾਰ ਦਾ 9ਵਾਂ ‘ਤੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੈ। ਇਹ ਬਜਟ 2021 ਦਾ ਪਹਿਲਾ ਆਮ ਬਜਟ ਹੈ। ਇਹ ਬਜਟ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਦੇਸ ਕੋਵਿਡ-19 ਸੰਕਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ।

    ਨਿਰਮਲਾ ਸੀਤਾਰਮਨ ਦੇ ਇਸ ਬਜਟ ਤੋਂ ਦੇਸ਼ ਵਾਸੀਆਂ ਨੂੰ ਕਾਫ਼ੀ ਉਮੀਦਾਂ ਹਨ। ਆਮ ਜਨਤਾ ਇਹ ਆਸ ਲਾਕੇ ਬੈਠੀ ਹੈ ਕਿ ਨਿਰਮਲਾ ਸੀਤਾਰਮਨ ਦੇ ਪਿਟਾਰੇ ਤੋਂ ਕੀ-ਕੀ ਨਿਕਲਦਾ ਹੈ। ਮੰਨਿਆ ਜਾ ਰਿਹਾ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਡਾਵਾਂਡੋਲ ਹੋਈ ਅਰਥ-ਵਿਵਸਥਾ ਨੂੰ ਲੀਹ ‘ਤੇ ਲਿਆਉਣ ਲਈ ਇਸ ਬਜਟ ‘ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ।

    ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਕਾਰਨ ਦੇਸ਼ ਦੀ ਖ਼ਰਾਬ ਹੋਈ ਅਰਥ-ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਇਸ ਬਜਟ ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ। ਇਸ ਬਜਟ ‘ਚ 80C ਦੀ ਲਿਮਿਟ ਵਧਾ ਕੇ ਦੋ ਢਾਈ ਲੱਖ ਰੁਪਏ ਕੀਤੀ ਜਾ ਸਕਦੀ ਹੈ। ਇਸ ਬਜਟ ‘ਚ ਕੋਰੋਨਾ ਸਰਚਾਰਜ ਦਾ ਵੀ ਸਰਕਾਰ ਐਲਾਨ ਕਰ ਸਕਦੀ ਹੈ।

    ਜਦੋਂ ਦੇਸ਼ ਕੋਵਿਡ ਸੰਕਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਵਿਆਪਕ ਰੂਪ ਤੋਂ ਰੋਜ਼ਗਾਰ ਤੇ ਪੇਂਡੂ ਵਿਕਾਸ ਖ਼ਰਚ ਨੂੰ ਵਧਾਉਣ, ਵਿਕਾਸ ਯੋਜਨਾਵਾਂ ਲਈ ਉਧਾਰ ਵੰਡਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਬਜਟ ਨੂੰ ਲੈ ਕੇ ਕਾਫ਼ੀ ਉਮੀਦਾਂ ਜਤਾਈਆਂ ਜਾ ਰਹੀਆਂ ਹਨ ਕਿ ਸੇਵਾ ਖੇਤਰ, ਬੁਨਿਆਦੀ ਢਾਂਚੇ ਤੇ ਰੱਖਿਆ ਤੇ ਜ਼ਿਆਦਾ ਖਰਚ ਜ਼ਰੀਏ ਆਰਥਿਕ ਸੁਧਾਰ ਅੱਗੇ ਵਧਾਉਣ ‘ਤੇ ਹੋਰ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ।

    LEAVE A REPLY

    Please enter your comment!
    Please enter your name here