ਵਿਸਾਖੀ ’ਤੇ ਸਿੱਖ ਜੱਥਾ ਪਾਕਿਸਤਾਨ ਭੇਜਣ ਲਈ ਹੋਈ ਸਹਿਮਤ ਭਾਰਤ ਸਰਕਾਰ

    0
    122

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਫ਼ਰਵਰੀ ਮਹੀਨੇ ਵਿਚ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਦੇਣ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਮਗਰੋਂ ਭਾਰਤ ਸਰਕਾਰ ਹੁਣ ਵਿਸਾਖੀ ’ਤੇ ਜੱਥਾ ਪਾਕਿਸਤਾਨ ਭੇਜਣ ਲਈ ਰਾਜ਼ੀ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਇਸ ਬਾਬਤ ਰਾਜਾਂ ਦੇ ਮੁੱਖ ਸਕੱਤਰ ਨੁੰ ਇਕ ਫੈਕਸ ਸੰਦੇਸ਼ ਭੇਜਿਆ ਹੈ। ਜਿਸ ਵਿਚ ਜੱਥੇ ਲਈ ਪੂਰਨ ਪ੍ਰੋਗਰਾਮ ਦੱਸਿਆ ਗਿਆ ਹੈ। ਇਸ ਮੁਤਾਬਕ ਇਹ ਜੱਥਾ 11 ਦਿਨਾਂ ਲਈ ਪਾਕਿਸਤਾਨ ਦੌਰੇ ’ਤੇ ਰਹੇਗਾ ਜੋ 12 ਅਪ੍ਰੈਲ ਨੂੰ ਰਵਾਨਾ ਹੋਵੇਗਾ ਤੇ 24 ਅਪ੍ਰੈਲ ਨੁੰ ਪਰਤ ਆਵੇਗਾ।ਜੱਥਾ 12 ਅਪ੍ਰੈਲ ਨੂੰ ਪੈਦਲ ਵਾਹਗਾ ਸਰਹੱਦ ਪਾਰ ਕਰੇਗਾ ਤੇ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਜਾਵੇਗਾ। ਇਥੇ ਇਹ 13 ਅਪ੍ਰੈਲ ਨੁੰ ਰੁਕੇਗਾ ਤੇ ਵਲੀ ਕੰਧਾਰੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇਗਾ। 14 ਅਪ੍ਰੈਲ ਨੂੰ ਇਹ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਵਿਸਾਖੀ ਦੇ ਮੁੱਖ ਸਮਾਗਮ ਵਿਚ ਸ਼ਮੂਲੀਅਤ ਕਰੇਗਾ ਤੇ ਬਾਅਦ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। 15 ਅਪ੍ਰੈਲ ਨੂੰ ਜੱਥੇ ਦੇ ਮੈਂਬਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ ਤੇ 16 ਨੂੰ ਗੁਰਦੁਆਰਾ ਸੱਚਾ ਸੌਦਾ ਜਾਣਗੇ ਜਿਥੋਂ ਉਸੇ ਦਿਨ ਵਾਪਸ ਨਨਕਾਣਾ ਸਾਹਿਬ ਆ ਜਾਣਗੇ। ਅਗਲੇ ਦਿਨ 17 ਅਪ੍ਰੈਲ ਨੂੰ ਇਹ ਜੱਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਲਈ ਰਵਾਨਾ ਹੋਵੇਗਾ ਤੇ 18 ਅਪ੍ਰੈਲ ਨੁੰ ਉਥੇ ਹੀ ਠਹਿਰੇਗਾ। 19 ਅਪ੍ਰੈਲ ਨੂੰ ਇਹ ਗੁਰਦੁਆਰਾ ਦਰਬਾਰ ਸਾਹਿਬ ਕਰਤਾਪਰੁਰ ਵਿਖੇ ਜਾਵੇਗਾ ਤੇ ਰਾਤ ਨੂੰ ਇਥੇ ਹੀ ਰੁਕੇਗਾ। 20 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਰੋੜੀ ਸਾਹਿਬ ਲਈ ਰਵਾਨਾ ਹੋਵੇਗਾ ਤੇ ਸ਼ਾਮ ਨੁੰ ਲਾਹੌਰ ਪਰਤ ਆਵੇਗਾ। 21 ਅਪ੍ਰੈਲ ਨੂੰ ਜੱਥਾ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਰੁਕੇਗਾ ਤੇ 22 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਵਾਪਸ ਪਰਤ ਆਵੇਗਾ।

    ਸ਼੍ਰੋਮਣੀ ਕਮੇਟੀ ਨੂੰ ਕਿਹਾ ਗਿਆ ਹੈ ਕਿ ਜੱਥੇ ਵਿਚ ਜਾਣ ਵਾਲੇ ਲੋਕਾਂ ਦੀ ਸੂਚੀ 26 ਅਪ੍ਰੈਲ ਤੱਕ ਭੇਜੀ ਜਾਵੇ ਪਰ ਇਹ ਸਪਸ਼ਟ ਕੀਤਾ ਗਿਆ ਹੈ ਕਿ ਖੁਫੀਆ ਏਜੰਸੀਆਂ ਰਾਹੀਂ ਵਿਅਕਤੀ ਜਾਂਚ ਮੁਕੰਮਲ ਹੋਣ ’ਤੇ ਸੂਬਾ ਸਰਕਾਰ ਦੀ ਸਹਿਮਤੀ ਅਨੁਸਾਰ ਹੀ ਵਿਅਕਤੀ ਨੂੰ ਜਾਣ ਦੀ ਆਗਿਆ ਹੋਵੇਗੀ।

    LEAVE A REPLY

    Please enter your comment!
    Please enter your name here