ਵਿਸ਼ਾਖਾਪਟਨਮ ‘ਚ ਫਿਰ ਟੈਂਕਰ ਤੋਂ ਲੀਕ ਹੋਈ ਗੈਸ !

    0
    124

    ਨਿਊਜ਼ ਡੈਸਕ, ਜਨਗਾਥਾ ਟਾਇਮਜ਼, (ਸਿਮਰਨ)

    ਵਿਸ਼ਾਖਾਪਟਨਮ : ਵੀਰਵਾਰ ਨੂੰ ਜਿੱਥੇ ਸਟਾਇਰੀਨ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ, ਉੱਥੇ ਹੀ ਟੈਂਕਰ ਤੋਂ ਫਿਰ ਤੋਂ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਹੈ। ਵਿਸ਼ਾਖਾਪਟਨਮ ਦੇ ਜ਼ਿਲ੍ਹਾ ਫਾਇਰ ਅਫਸਰ ਨੇ ਦੱਸਿਆ ਕਿ ਗੈਸ ਫਿਰ ਉਸੇ ਥਾਂ ‘ਤੇ ਟੈਂਕਰ ਵਿਚੋਂ ਲੀਕ ਹੋ ਰਹੀ ਹੈ। ਅਸੀਂ ਐੱਨਡੀਆਰਐੱਫ ਦੇ 50 ਫਾਇਰ ਸਟਾਫਰ ਲਗਾਏ ਹਨ ਜੋ ਇਸਨੂੰ ਬੰਦ ਕਰਨ ਦੇ ਯਤਨ ਕਰ ਰਹੇ ਹਨ। ਅਸੀਂ ਆਲੇ ਦੁਆਲੇ ਦੇ 2-3 ਕਿਲੋਮੀਟਰ ਏਰੀਆ ਵਿਚ ਸਥਿਤ ਪਿੰਡਾਂ ਨੂੰ ਅਹਿਤਿਹਾਤ ਵਜੋਂ ਖ਼ਾਲੀ ਕਰਵਾਉਣ ਵਾਸਤੇ ਕਿਹਾ ਹੈ। 2 ਫੋਮ ਟੈਂਡਰਾਂ ਸਮੇਤ 10 ਫਾਇਰ ਟੈਂਡਰ ਮੌਕੇ ‘ਤੇ ਤਾਇਨਾਤ ਹਨ ਤੇ ਐਮਰਜੰਸੀ ਵਾਸਤੇ ਐਂਬੂਲੈਂਸਾਂ ਵੀ ਤਾਇਨਾਤ ਹਨ। ਹੋਰ ਵੇਰਵਿਆਂ ਦੀ ਉਡੀਕ ਹੈ।

    LEAVE A REPLY

    Please enter your comment!
    Please enter your name here