ਵਿਦਿਆਰਥੀਆਂ ਲਈ ਵੱਡੀ ਰਾਹਤ, ਕਿਤਾਬਾਂ ਖ਼ਰੀਦਣ ਦੀ ਹੁਣ ਨਹੀਂ ਲੋੜ !

    0
    112

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਤਾਲਾਬੰਦੀ ਕਾਰਨ ਸਕੂਲ, ਕਾਲਜ ਤੇ ਸਾਰੇ ਵਿਦਿਅਕ ਅਦਾਰਿਆਂ ਦੇ ਬੰਦ ਹੋਣ ਕਾਰਨ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਨਲਾਈਨ ਅਧਿਐਨ ਨੂੰ ਇਸ ਨੁਕਸਾਨ ਦੀ ਭਰਪਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਕਿਤਾਬਾਂ ਤੋਂ ਬਿਨ੍ਹਾਂ ਆਨਲਾਈਨ ਪੜ੍ਹਨਾ ਬੱਚਿਆਂ ਲਈ ਮੁਸ਼ਕਲ ਹੋ ਗਿਆ ਹੈ।

    ਇਸ ਦੌਰਾਨ ਵਿਦਿਆਰਥੀਆਂ ਦੀ ਇਸ ਸਮੱਸਿਆ ਦੇ ਹੱਲ ਲਈ ਐੱਨਸੀਈਆਰਟੀ ਅੱਗੇ ਆਈ ਹੈ। ਐੱਨਸੀਈਆਰਟੀ ਨੇ ਪਹਿਲੀ ਤੋਂ ਬਾਰ੍ਹਵੀਂ ਤੱਕ ਦੀਆਂ ਸਾਰੀਆਂ ਕਿਤਾਬਾਂ ਨੂੰ ਆਨਲਾਈਨ ਈ-ਬੁੱਕ ਦੇ ਤੌਰ ‘ਤੇ ਜਾਰੀ ਕੀਤਾ ਹੈ।

    ਬੱਚੇ ਅਧਿਕਾਰਤ ਵੈੱਬਸਾਈਟ ncert.nic.in ‘ਤੇ ਜਾ ਕੇ ਕਿਤਾਬ ਡਾਊਨਲੋਡ ਕਰ ਸਕਦੇ ਹਨ।

    ਸੀਬੀਐੱਸਈ ਦੀਆਂ ਹਦਾਇਤਾਂ ‘ਤੇ, ਪਹਿਲੀ ਤੋਂ 9 ਵੀਂ ਅਤੇ 11 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਿਨ੍ਹਾਂ ਪ੍ਰੀਖਿਆ ਦੇ ਅਗਲੀ ਕਲਾਸ ‘ਚ ਪ੍ਰਮੋਟ ਕਰ ਦਿੱਤਾ ਗਿਆ ਸੀ ਪਰ ਦੁਕਾਨਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਿਤਾਬਾਂ ਨਹੀਂ ਮਿਲੀਆਂ। ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ ਬਿਨਾਂ ਕਿਤਾਬਾਂ ਪੜ੍ਹਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ।

    ਬੱਚਿਆਂ ਲਈ ਦੂਰਦਰਸ਼ਨ ‘ਤੇ ਕਲਾਸਾਂ ਲਾਈਆਂ ਜਾ ਰਹੀਆਂ ਹਨ, ਜੋ ਕਿ ਕਿਤਾਬਾਂ ਤੋਂ ਬਿਨਾਂ ਬੱਚਿਆਂ ਲਈ ਮੁਸੀਬਤ ਬਣ ਰਹੀਆਂ ਹਨ। ਅਜਿਹੀ ਸਥਿਤੀ ਵਿੱਚ, ਈ-ਬੁੱਕ ਬੱਚਿਆਂ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ।

    ਇੰਝ ਕਰੋ ਡਾਊਨਲੋਡ-

    • ਪਹਿਲਾਂ ਵੈੱਬਸਾਈਟ ncert.nic.in ਖੋਲ੍ਹੋ।

    • ਹੁਣ ਪਬਲੀਕੇਸ਼ਨ ਕਾਲਮ ‘ਤੇ ਕਲਿੱਕ ਕਰੋ।

    • ਇਸ ‘ਚ ਈ-ਕਿਤਾਬਾਂ ‘ਤੇ ਕਲਿੱਕ ਕਰੋ।

    • ਇਸ ਤੋਂ ਬਾਅਦ ਟੈਕਸਟ ਬੁੱਕ 1 ਤੋਂ 12 ਪੀਡੀਐੱਫ ਵਿਕਲਪ ਖੋਲ੍ਹੋ।

    • ਇੱਥੇ ਕਲਾਸ, ਵਿਸ਼ਾ, ਕਿਤਾਬ ਵਿਕਲਪ ਦੀ ਚੋਣ ਕਰੋ।

    • ਇਸਦੇ ਬਾਅਦ, ਕਿਤਾਬ ਪੀਡੀਐੱਫ ਫਾਰਮੈਟ ਵਿੱਚ ਸਕ੍ਰੀਨ ‘ਤੇ ਦਿਖਾਈ ਦੇਵੇਗੀ।

    LEAVE A REPLY

    Please enter your comment!
    Please enter your name here