ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰ ਰਿਹਾ ਖਾਲਸਾ ਕਾਲਜੀਏਟ ਸਕੂਲ

    0
    140

    ਮਾਹਿਲਪੁਰ, ਜਨਗਾਥਾ ਟਾਇਮਜ਼: (ਸ਼ੇਖੋਂ)

    ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਕੈਂਪਸ ਵਿੱਚ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜੀਏਟ ਸਕੂਲ ਇਲਾਕੇ ਦੇ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਰੌਸ਼ਨ ਕਰ ਰਿਹਾ ਹੈ। ਇਸ ਸਕੂਲ ਵਿੱਚ ਗਿਆਰਵੀ ਅਤੇ ਬਾਰ੍ਹਵੀਂ ਦੀਆਂ ਜਮਾਤਾਂ ਵਿੱਚ ਕਾਮਰਸ, ਆਰਟਸ ਅਤੇ ਸਾਇੰਸ ਸਟਰੀਮ ਸਫਲਤਾਪੂਰਵਕ ਢੰਗ ਨਾਲ ਚੱਲ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕਿਹਾ ਕਿ ਕਾਲਜੀਏਟ ਸਕੂਲ ਵਿੱਚੋਂ ਆਰਟਸ, ਕਾਮਰਸ ਅਤੇ ਸਾਇੰਸ ਦੀ ਪੜ੍ਹਾਈ ਕਰਕੇ ਅਨੇਕਾਂ ਵਿਦਿਆਰਥੀਆਂ ਵੱਖ ਵੱਖ ਖੇਤਰਾਂ ਵਿੱਚ ਸਥਾਪਿਤ ਹੋਏ ਹਨ। ਉਨ੍ਹਾਂ ਕਿਹਾ ਕਿ ਨਵੇਂ ਸੈਸ਼ਨ ਵਿੱਚ ਗਿਆਰ੍ਹਵੀ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਦਾ ਦਾਖਿਲਾ ਚੱਲ ਰਿਹਾ ਹੈ।ਇਸ ਸੰਬੰਧੀ ਵਿਦਿਆਰਥੀਆਂ ਨੂੰ ਕੈਰੀਅਰ ਸੇਧ ਦੇਣ ਲਈ ਕਾਲਜ ਵਿੱਚ ਕੈਰੀਅਰ ਚੋਣ ਅਤੇ ਦਾਖਿਲਾ ਸੈੱਲ ਸਥਾਪਿਤ ਕੀਤਾ ਗਿਆ ਹੈ ਜਿੱਥੇ ਰੋਜ਼ਾਨਾ ਪੁੱਜ ਰਹੇ ਵਿਦਿਆਰਥੀ ਉਕਤ ਸਟਰੀਮਾਂ ਵਿਚ ਦਾਖਿਲੇ ਲਈ ਦਿਸ਼ਾ ਨਿਰਦੇਸ਼ ਹਾਸਿਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਕਾਲਜੀਏਟ ਸਕੂਲ ਵਿੱਚ ਤਜਰਬੇਕਾਰ ਸਟਾਫ਼, ਵਿਸ਼ਾਲ ਲੈਬਾਰਟਰੀਆਂ, ਖੇਡ ਮੈਦਾਨ, ਟਰਾਂਸਪੋਰਟ ਸਹੂਲਤ ਸਮੇਤ ਵਿਦਿਆਰਥੀਆਂ ਲਈ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਹੈ। ਉਨ੍ਹਾਂ ਨੇ ਕਿਹਾ ਕਿ ਕਰੋਨਾ ਦੇ ਚੱਲਦਿਆਂ ਪਿਛਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦਾ ਸੁਚਾਰੂ ਪ੍ਰਬੰਧ ਰਿਹਾ ਹੈ।

    ਉਨ੍ਹਾਂ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤਾਂ ਵਿੱਚ ਦਾਖਿਲੇ ਲਈ ਕਾਲਜ ਦੀ ਵੈੱਬਸਾਇਟ ‘ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ ਅਤੇ ਕਾਲਜ ਵਿੱਚ ਸਥਾਪਿਤ ਦਾਖਿਲਾ ਸੈੱਲ ਵਿਖੇ ਅਧਿਆਪਕਾਂ ਨਾਲ ਸੰਪਰਕ ਕਰ ਸਕਦੇ ਹਨ।

    LEAVE A REPLY

    Please enter your comment!
    Please enter your name here