ਵਾਅਦਾ ਬਾਜ਼ਾਰ ’ਚ ਮਹਿੰਗਾ ਹੋਇਆ ਸੋਨਾ, ਜਾਣੋ ਕਿੰਨੇ ਰੁਪਏ ’ਚ ਮਿਲ ਰਿਹੈ 10 ਗ੍ਰਾਮ ਗੋਲਡ

    0
    139

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਸੋਨੇ ਤੇ ਚਾਂਦੀ ਦੇ ਵਾਅਦਾ ਭਾਅ ’ਚ ਮੰਗਲਵਾਰ ਨੂੰ ਤੇਜ਼ੀ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ ’ਤੇ 10.59 ਵਜੇ ਅਗਸਤ 2021 ’ਚ ਡਿਲਵਰੀ ਵਾਲੇ ਸੋਨੇ ਦੇ ਰੇਟ 119 ਰੁਪਏ ਭਾਵ 0.25 ਫ਼ੀਸਦ ਦੇ ਵਾਧੇ ਨਾਲ 48,213 ਰੁਪਏ ਪ੍ਰਤੀ 10 ਗ੍ਰਾਮ ’ਤੇ ਟ੍ਰੈਂਡ ਕਰ ਰਿਹਾ ਸੀ। ਇਸਤੋਂ ਪਿਛਲੇ ਸੈਸ਼ਨ ’ਚ ਅਗਸਤ ਕਾਨਟ੍ਰੈਕਟ ਵਾਲੇ ਸੋਨੇ ਦਾ ਰੇਟ 48,094 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ। ਇਸੀ ਤਰ੍ਹਾਂ ਅਕਤੂਬਰ, 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ 155 ਰੁਪਏ ਭਾਵ 0.32 ਫ਼ੀਸਦ ਦੇ ਵਾਧੇ ਨਾਲ 48,515 ਰੁਪਏ ਪ੍ਰਤੀ 10 ਗ੍ਰਾਮ ’ਤੇ ਚੱਲ ਰਿਹਾ ਸੀ। ਇਸਤੋਂ ਪਿਛਲੇ ਸੈਸ਼ਨ ’ਚ ਅਕਤੂਬਰ ਕਾਨਟ੍ਰੈਕਟ ਵਾਲੇ ਸੋਨੇ ਦਾ ਰੇਟ 48,360 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ ਸੀ।

    ਵਾਅਦਾ ਬਾਜ਼ਾਰ ’ਚ ਚਾਂਦੀ ਦੀ ਕੀਮਤ –

    ਮਲਟੀ ਕਮੋਡਿਟੀ ਐਕਸਚੇਂਜ ’ਤੇ ਸਵੇਰੇ 11.24 ਵਜੇ ਦਸੰਬਰ, 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ ਤਿੰਨ ਰੁਪਏ ਦੀ ਤੇਜ਼ੀ ਨਾਲ 67,249 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਚੱਲ ਰਹੀ ਸੀ। ਇਸਤੋਂ ਪਿਛਲੇ ਸੈਸ਼ਨ ’ਚ ਸਤੰਬਰ ਕਾਨਟ੍ਰੈਕਟ ਵਾਲੀ ਚਾਂਦੀ ਦੀ ਕੀਮਤ 67,246 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ। ਇਸੀ ਤਰ੍ਹਾਂ ਦਸੰਬਰ, 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 31 ਰੁਪਏ ਭਾਵ 0.05 ਫ਼ੀਸਦ ਦੀ ਤੇਜ਼ੀ ਨਾਲ 68,570 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟ੍ਰੈਂਡ ਕਰ ਰਹੀ ਸੀ। ਇਸਤੋਂ ਪਿਛਲੇ ਸੈਸ਼ਨ ’ਚ ਦਸੰਬਰ, 2021 ’ਚ ਡਿਲੀਵਰੀ ਵਾਲੀ ਚਾਂਦੀ ਦੀ ਕੀਮਤ 68,539 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਰਹੀ ਸੀ।

     

    LEAVE A REPLY

    Please enter your comment!
    Please enter your name here