ਲੰਬੇ ਸਮੇਂ ਤਕ ਬਣਿਆ ਰਹਿ ਸਕਦਾ ਹੈ ਕੋਰੋਨਾ : ਡਬਲਯੂਐੱਚਓ

    0
    141

    ਨਵੀਂ ਦਿੱਲੀ, (ਰੁਪਿੰਦਰ) :

    ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਸੀਨੀਅਰ ਅਧਿਕਾਰੀ ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਕਹਿਰ ਬਹੁਤ ਲੰਬੇ ਸਮੇਂ ਤਕ ਬਣਿਆ ਰਹਿ ਸਕਦਾ ਹੈ। ਟੀਕਾਕਰਨ ਦੇ ਨਾਲ ਹੀ ਪਹਿਲਾਂ ਹੋਈ ਇਨਫੈਕਸ਼ਨ ਜ਼ਰੀਏ ਕਿਸੇ ਜਨ ਸਮੂਹ ’ਚ ਵਿਕਸਿਤ ਹੋਈ ਰੋਗ ਪ੍ਰਤੀ-ਰੱਖਿਆ ਸਮਰੱਥਾ ਤੈਅ ਕਰੇਗੀ ਕਿ ਇਹ ਕੌਮਾਂਤਰੀ ਮਹਾਮਾਰੀ ਲੰਬੇ ਸਮੇਂ ’ਚ ਸੀਮਤ ਜਗ੍ਹਾ ਜਾਂ ਸੀਮਤ ਸਮੇਂ ’ਤੇ ਹੋਣ ਵਾਲੀ ਇਨਫੈਕਸ਼ਨ ਬਣੇਗੀ ਜਾਂ ਨਹੀਂ। ਡਬਲਯੂਐੱਚਓ ’ਚ ਦੱਖਣੀ ਪੂਰਬ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਨੇ ਕਿਹਾ ਕਿ ਅਜਿਹੀ ਸਥਿਤੀ ਤਕ ਪਹੁੰਚਣ ਦੀ ਜ਼ਰੂਰਤ ਹੈ, ਜਿੱਥੇ ਸਾਡਾ ਵਾਇਰਸ ’ਤੇ ਪੂਰਾ ਕੰਟਰੋਲ ਹੋਵੇ, ਨਾ ਕਿ ਵਾਇਰਸ ਦਾ ਸਾਡੇ ’ਤੇ ਕੰਟਰੋਲ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਕੌਮਾਂਤਰੀ ਮਹਾਮਾਰੀ ਨੇ ਸਿਹਤ ਪ੍ਰਣਾਲੀ ਨੂੰ ਬਿਹਤਰ ਬਣਾਉਣ ਦਾ ਸਦੀ ’ਚ ਇਕ ਵਾਰ ਮਿਲਣ ਵਾਲਾ ਮੌਕਾ ਵੀ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੌਮਾਂਤਰੀ ਮਹਾਮਾਰੀ ਤੋਂ ਸਬਕ ਲਵੇ।ਸਿੰਘ ਨੇ ਕਿਹਾ ਕਿ ਮੌਜੂਦਾ ਅੰਕੜੇ ਦਰਸਾਉਂਦੇ ਹਨ ਕਿ ਦੁਨੀਆ ਭਰ ’ਚ ਹੁਣ ਵੀ ਬਹੁਤ ਘੱਟ ਲੋਕ ਸੁਰੱਖਿਅਤ ਹਨ ਤੇ ਜ਼ਿਆਦਾਤਰ ਲੋਕਾਂ ’ਤੇ ਇਨਫੈਕਸ਼ਨ ਦਾ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਡਬਲਯੂਐੱਚਓ ਲੋਕਾਂ ਨੂੰ ਆਪਣੇ ਬਚਾਅ ਲਈ ਟੀਕਾਕਰਨ ਕਰਵਾਉਣ, ਸਰੀਰਕ ਦੂਰੀ ਬਣਾਏ ਰੱਖਣ, ਮਾਸਕ ਪਹਿਨਣ, ਘੱਟ ਹਵਾਦਾਰ ਇਲਾਕਿਆਂ ’ਤੇ ਜਾਣ ਤੋਂ ਬਚਣ, ਹੱਥਾਂ ਨੂੰ ਵਾਰ-ਵਾਰ ਸਾਫ ਕਰਨ ਤੇ ਸਫਾਈ ਰੱਖਣ ਦੀ ਸਲਾਹ ਦਿੰਦਾ ਹੈ।

     

    LEAVE A REPLY

    Please enter your comment!
    Please enter your name here