ਲੁਧਿਆਣਾ ਦੇ ਸਰਕਾਰੀ ਹਸਪਤਾਲ ਨੂੰ ਪਹਿਲੀ ਵਾਰ ਮਿਲਿਆ ਫੋਂਰੈਂਸਿਕ ਮਾਹਰ

    0
    124

    ਲੁਧਿਆਣਾ, ਜਨਗਾਥਾ ਟਾਇਮਜ਼: (ਰਵਿੰਦਰ)

    ਸੂਬੇ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਅਤੇ ਸਭ ਤੋਂ ਵੱਡੇ ਸਿਿਵਲ ਹਸਪਤਾਲ ਲੁਧਿਆਣਾ ਵਿੱਚ ਆਖਿਰਕਾਰ ਫੋਰੈਂਸਿਕ ਐਕਸਪਰਟ ਦੀ ਤੈਨਾਤੀ ਕਰ ਦਿੱਤੀ ਗਈ ਹੈ। ਹੁਣ ਲੁਧਿਆਣਾ ਵਿੱਚ ਹੋਣ ਵਾਲੇ ਮ੍ਰਿਤਕਾ ਦੇ ਪੋਸਟਮਾਰਟਮ ਰਿਪੋਰਟ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾਵੇਗੀ। ਡਾ. ਚਰਨ ਪਾਲ ਸਿੰਘ ਨੇ ਡਿਊਟੀ ਜੁਆਇੰਨ ਵੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕੀ ਡਾ ਚਰਨਕਮਲ ਸਿੰਘ ਨੂੰ ਐਮਰਜੈਂਸੀ ਮੈਡੀਕਲ ਅਫਸਰ ਦੇ ਤੌਰ ‘ਤੇ ਡਿਊਟੀ ਕਰਵਾਈ ਜਾਵੇਗੀ ਅਤੇ ਪੋਸਟਮਾਰਟਮ ਦੌਰਾਨ ਉਨ੍ਹਾਂ ਦੀ ਮਦਦ ਲਈ ਜਾਵੇਗੀ।

    ਹਾਂਲਾਕੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਿਵਲ ਹਸਪਤਾਲ ਵਿੱਚ ਕੋਈ ਵੀਂ ਫੋਰੈਂਸਿਕ ਐਕਸਪਰਟ ਡਾਕਟਰ ਨਹੀਂ ਸੀ, ਜ਼ਰੂਰਤ ਪੈਣ ‘ਤੇ ਆਲਾ ਅਧਿਕਾਰੀਆਂ ਦੇ ਆਦੇਸ਼ ‘ਤੇ ਸੀ.ਐੈੱਮ.ਸੀ. ਹਸਪਤਾਲ ਜਾਂ ਫਿਰ ਦੂਜੇ ਹਸਪਤਾਲਾਂ ਤੋਂ ਫੋਰੈਂਸਿਕ ਅਕਸਪਰਟ ਦੀ ਮਦਦ ਲਈ ਜਾਂਦੀ ਸੀ। ਇਸ ਦੇ ਬਾਰੇ ਵਿੱਚ ਐੱਸ.ਐੱਮ.ਓ. ਡਾ ਕੁਲਵੰਤ ਸਿੰਘ ਨੇ ਦੱਸਿਆ ਕੀ ਫੋਰੈਂਸਿਕ ਐਕਪਰਟ ਡਾ ਚਰਨ ਪਾਲ ਸਿੰਘ ਆ ਗਏ ਹਨ ਹੁਣ ਤੋਂ ਪੋਸਟਮਾਰਟਮ ਦੇ ਹਰ ਵੱਡੇ ਮਾਮਲੇ ਵਿੱਚ ਫੋਰੈਂਸਿਕ ਐਕਸਪਰਟ ਦੀ ਮਦਦ ਲਈ ਜਾਵੇਗੀ।

    ਸਿਵਲ ਹਸਪਤਾਲ ਵਿੱਚ 7 ​​ਅਤੇ ਐਮਸੀਐਚ ਵਿੱਚ 5 ਡਾਕਟਰ ਹਨ –

    ਐਮਬੀਬੀਐਸ ਦੇ 12 ਨਵੇਂ ਡਾਕਟਰਾਂ ਨੂੰ ਲੁਧਿਆਣਾ ਭੇਜਿਆ ਗਿਆ ਹੈ। ਇਨ੍ਹਾਂ 12 ਵਿੱਚੋਂ 7 ਡਾਕਟਰ ਸਿਵਲ ਹਸਪਤਾਲ ਵਿੱਚ ਤਾਇਨਾਤ ਕੀਤੇ ਗਏ ਹਨ ਜਦੋਂ ਕਿ 5 ਡਾਕਟਰ ਐਮ ਸੀ ਸੀ ਵਰਧਮਾਨ ਵਿੱਚ ਤਾਇਨਾਤ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਡਾਕਟਰ ਓਰੀਐਂਟੇਸ਼ਨ ‘ਤੇ ਆਏ ਹਨ, ਜਿਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਸਰਕਾਰ ਉਨ੍ਹਾਂ ਨੂੰ ਸਿਖਲਾਈ ਦੇ ਮੁਕੰਮਲ ਹੋਣ ‘ਤੇ ਤਾਇਨਾਤ ਕਰੇਗੀ।

    ਸੂਬੇ ਵਿਚ 3 ਫੋਰੈਂਸਿਕ ਮਾਹਰ –

    ਪੂਰੇ ਪੰਜਾਬ ਵਿਚ ਤਿੰਨ ਫੋਰੈਂਸਿਕ ਮਾਹਰ ਹਨ, ਜਿਨ੍ਹਾਂ ਵਿਚੋਂ ਇਕ ਫੌਰੈਂਸਿਕ ਮਾਹਰ ਮੁਕਤਸਰ ਸਾਹਿਬ ਵਿਚ ਤਾਇਨਾਤ ਹੈ ਅਤੇ ਦੂਜਾ ਹੁਸ਼ਿਆਰਪੁਰ ਵਿਚ ਅਤੇ ਤੀਜਾ ਮੋਹਾਲੀ ਵਿਚ ਤਾਇਨਾਤ ਹੈ। ਮੋਹਾਲੀ ਵਿੱਚ ਤਾਇਨਾਤ ਫੋਰੈਂਸਿਕ ਮਾਹਰ ਡਾ. ਚਰਨ ਕਮਲ ਨੂੰ ਹੁਣ ਲੁਧਿਆਣਾ ਭੇਜਿਆ ਗਿਆ ਹੈ। ਜਿਸ ਕਾਰਨ ਹੁਣ ਮੋਹਾਲੀ ਵਿੱਚ ਕੋਈ ਫੋਰੈਂਸਿਕ ਮਾਹਰ ਨਹੀਂ ਹੈ। ਇਸ ਤੋਂ ਇਲਾਵਾ, ਜ਼ਿਲ੍ਹਿਆਂ ਦਾ ਪ੍ਰਸ਼ਾਸਨ ਜਿਸ ਲਈ ਕਿਸੇ ਕੇਸ ਵਿਚ ਫੋਰੈਂਸਿਕ ਮਾਹਰਾਂ ਦੀ ਲੋੜ ਹੁੰਦੀ ਹੈ, ਉਹ ਨਿੱਜੀ ਹਸਪਤਾਲਾਂ ਵਿਚ ਤਾਇਨਾਤ ਫੋਰੈਂਸਿਕ ਮਾਹਰਾਂ ਦੀ ਮਦਦ ਲੈਂਦਾ ਹੈ।

    LEAVE A REPLY

    Please enter your comment!
    Please enter your name here