ਲਾਕਡਾਊਨ ‘ਚ ਢਿੱਲ ‘ਤੇ ਕੇਜਰੀਵਾਲ ਨੂੰ ਇੱਕ ਦਿਨ ‘ਚ ਆਏ 4 ਲੱਖ ਸੁਝਾਅ :

    0
    131

    ਨਵੀਂ ਦਿੱਲੀ,ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਦਿੱਲੀ ਸਰਕਾਰ ਨੂੰ ਇੱਕ ਦਿਨ ਦੇ ਅੰਦਰ 10,000 ਈਮੇਲ, 4 ਲੱਖ ਵਟਸਐਪ ਸੰਦੇਸ਼ ਤੇ 27,000 ਰਿਕਾਰਡ ਮੈਸੇਜ ਲਾਕਡਾਊਨ ਦੇ ਸੁਝਾਅ ਵਜੋਂ ਪ੍ਰਾਪਤ ਹੋਏ ਹਨ। ਜਿਨ੍ਹਾਂ ਵਿੱਚ ਢਿੱਲ ਦੇ ਬਾਰੇ ਸੁਝਾਅ ਦਿੱਤੇ ਗਏ ਹਨ ਤੇ ਇਨ੍ਹਾਂ ਨੂੰ 17 ਮਈ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਵਿੱਚ ਆਗਿਆ ਦਿੱਤੀ ਜਾ ਸਕਦੀ ਹੈ।

    ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਤੋਂ ਇੱਕ ਬੁਲਾਰੇ ਨੇ ਕਿਹਾ ਕਿ ਸਰਕਾਰ ਸ਼ਾਮ 5 ਵਜੇ ਤਕ ਸੁਝਾਅ ਸਵੀਕਾਰ ਕਰੇਗੀ। ਕੇਜਰੀਵਾਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸਰਕਾਰ 17 ਮਈ ਤੋਂ ਬਾਅਦ ‘ਚ ਢਿੱਲ ‘ਤੇ ਕੇਂਦਰ ਨੂੰ ਆਪਣੇ ਪ੍ਰਸਤਾਵ ‘ਚ ਲੋਕਾਂ ਤੇ ਡਾਕਟਰੀ ਮਾਹਰਾਂ ਦੇ ਸੁਝਾਅ ਵੀ ਸ਼ਾਮਲ ਕਰੇਗੀ। ਇਹ ਪਤਾ ਲੱਗਿਆ ਹੈ ਕਿ ਇੱਕ ਸਮਰਪਿਤ ਟੀਮ ਮੰਗਲਵਾਰ ਤੋਂ ਸੁਝਾਵਾਂ-ਖ਼ਾਸ ਕਰਕੇ ਈਮੇਲਾਂ ਤੇ ਵਟਸਐਪ ਸੰਦੇਸ਼ਾਂ ਨੂੰ ਪੜ੍ਹ ਰਹੀ ਹੈ।

    ਸਰਕਾਰ ਨੇ ਸੁਝਾਅ ਲੈਣ ਲਈ ਇੱਕ ਵਟਸਐਪ ਨੰਬਰ – 8800007722, ਹੈਲਪਲਾਈਨ ਨੰਬਰ -1031 ਤੇ ਇਕ ਈਮੇਲ ਆਈਡੀ – delhicm.suggestions@gmail.com ਜਾਰੀ ਕੀਤਾ ਹੈ।

    ਦਿੱਲੀ ਸਰਕਾਰ ਕੇਂਦਰ ਨੂੰ ਅਪੀਲ ਕਰ ਰਹੀ ਹੈ ਕਿ ਸ਼ਹਿਰ ਵਿੱਚ ਰੈਡ ਜ਼ੋਨ ਦੇ ਸ਼੍ਰੇਣੀਕਰਨ ਦਾ ਮੁੜ ਆਕਲਨ ਕਰੇ ਤਾਂ ਜੋ ਆਬਾਦੀ ਦੀ ਘਣਤਾ ਤੇ ਕਾਰੋਬਾਰਾਂ ਅਤੇ ਹੋਰ ਵਪਾਰਕ ਗਤੀਵਿਧੀਆਂ ਨੂੰ ਦੁਬਾਰਾ ਖੋਲ੍ਹਣ ‘ਚ ਮੱਦਦ ਮਿਲੇ।

    LEAVE A REPLY

    Please enter your comment!
    Please enter your name here