ਲਾਕਡਾਊਨ ‘ਚ ਟੁੱਟਿਆ ਮੰਡੀਆਂ ‘ਚ ਕਣਕ ਖ਼ਰੀਦ ਦਾ ਰਿਕਾਰਡ !

    0
    155

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਲਾਕਡਾਊਨ ‘ਚ ਮੰਡੀਆਂ ‘ਚ ਖ਼ਰੀਦ ਦਾ ਰਿਕਾਰਡ ਟੁੱਟ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਪਿਛਲੇ ਸਾਲ ਤੋਂ 400 ਫ਼ੀਸਦੀ ਜ਼ਿਆਦਾ ਕਣਕ ਮੰਡੀਆ ਵਿਚ ਪਹੁੰਚੀ ਹੈ। ਸਿਰਫ਼ 5 ਦਿਨ ਵਿਚ ਮੰਡੀਆ ਵਿਚ 9 ਲੱਖ ਟਨ ਕਣਕ ਪਹੁੰਚੀ ਹੈ। ਇਸ ਤੋਂ ਇਲਾਵਾ ਪੰਨੂ ਨੇ ਕਿਹਾ ਕਿ 7.54 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਪਿਛਲੇ ਸਾਲ 19 ਅਪ੍ਰੈਲ ਤੱਕ ਕਰੀਬ 2 ਲੱਖ ਟਨ ਕਣਕ ਪਹੁੰਚੀ ਸੀ।

    ਖੇਤੀਬਾੜੀ ਸਕੱਤਰ ਨੇ ਸਾਰੇ ਇੰਤਜ਼ਾਮ ਮੁਕੰਮਲ ਹੋਣ ਦਾ ਦਾਅਵਾ ਵੀ ਕੀਤਾ ਹੈ। ਸਰਕਾਰ ਵੱਲੋਂ ਪੰਜਾਬ ਦੀਆਂ ਮੰਡੀਆ ਵਿਚ ਪੁਖਤੇ ਪ੍ਰਬੰਧਾਂ ਦੇ ਦਾਆਵੇ ਕੀਤੇ ਜਾਂਦੇ ਹਨ।ਕੋਰੋਨਾ ਵਾਇਰਸ ਨੂੰ ਲੈ ਕੇ ਕਿਸਾਨਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਗਈ ਹੈ।

    LEAVE A REPLY

    Please enter your comment!
    Please enter your name here