ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ 75ਵੇਂ ਜਨਮ ਦਿਨ ‘ਤੇ ਪੀਐੱਮ ਮੋਦੀ ਨੇ ਦਿੱਤੀ ਵਧਾਈ

    0
    155

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਯਾਨੀ ਵੀਰਵਾਰ ਨੂੰ ਆਪਣਾ 75ਵਾਂ ਜਨਮ ਦਿਨ ਮਨ੍ਹਾ ਰਹੇ ਹਨ।ਇਸ ਮੌਕੇ ਉਹਨਾਂ ਨੂੰ ਰਾਜਨੀਤਿਕ ਦਲਾਂ ਦੇ ਵੱਖ-ਵੱਖ ਨੇਤਾਵਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀ ਹੈ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ 75ਵੇਂ ਜਨਮ ਦਿਨ ਮੌਕੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ।

    ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੀ ਸਮਝਦਾਰੀ ਸਾਡੇ ਰਾਸ਼ਟਰ ਲਈ ਵੱਡੀ ਸੰਪਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ‘ਚ ਲਿਖਿਆ, ‘ਰਾਸ਼ਟਰਪਤੀ ਜੀ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਉਨ੍ਹਾਂ ਦੀ ਸਮਝਦਾਰੀ ਸਾਡੇ ਰਾਸ਼ਟਰ ਲਈ ਬਹੁਤ ਬਹੁਤ ਸੰਪਤੀ ਹੈ। ਦੇਸ਼ ਦੇ ਪ੍ਰਤੀ ਉਨ੍ਹਾਂ ਦਾ ਸੇਵਾਵਾਂ ਬਹੁਤ ਜ਼ਬਰਦਸਤ ਹਨ। ਮੈਂ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੇ ਜੀਵਨ ਦੀ ਕਾਮਨਾ ਕਰਦਾ ਹਾਂ।

    ਦੱਸ ਦੇਈਏ ਕਿ ਰਾਮਨਾਥ ਕੋਵਿੰਦ ਦਾ ਜਨਮ 1945 ਨੂੰ ਅੱਜ ਹੀ ਦੇ ਦਿਨ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਪਿੰਡ ਪਰੌਂਖ ‘ਚ ਹੋਇਆ ਸੀ। ਦੇਸ਼ ਦੇ 14ਵੇਂ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕਣ ਤੋਂ ਪਹਿਲਾਂ ਉਹ 2015 ਤੋਂ 2017 ਤੱਕ ਬਿਹਾਰ ਦੇ ਰਾਜਪਾਲ ਰਹਿ ਚੁਕੇ ਹਨ। ਰਾਮਨਾਥ ਕੋਵਿੰਦ ਸਾਲ 1994 ਤੋਂ 2006 ਦਰਮਿਆਨ 2 ਵਾਰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਅਤੇ 12 ਸਾਲ ਸੰਸਦ ਮੈਂਬਰ ਰਹੇ ਹਨ।

    ਇਸ ਦੇ ਇਲਾਵਾ ਪੇਸ਼ੇ ਤੋਂ ਵਕੀਲ ਕੋਵਿੰਦ ਭਾਜਪਾ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਮੁਖੀ ਵੀ ਰਹੇ ਹਨ। ਉਹ 1977 ‘ਚ ਸਾਬਕਾ ਪ੍ਰਧਾਨ ਮੰਤਰੀ ਮੋਰਾਰ ਜੀ ਦੇਸਾਈ ਦੇ ਵਿਸ਼ੇਸ਼ ਕਾਰਜਕਾਰੀ ਅਧਿਕਾਰੀ ਰਹਿ ਚੁਕੇ ਹਨ। ਇਸ ਦੇ ਇਲਾਵਾ 2 ਵਾਰ ਭਾਜਪਾ ਅਨੁਸੂਚਿਤ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਸ਼ਟਰੀ ਬੁਲਾਰਾ, ਉੱਤਰ ਪ੍ਰਦੇਸ਼ ਦੇ ਮਹਾਮੰਤਰੀ ਰਹਿ ਚੁਕੇ ਹਨ। ਜ਼ਿਕਰਯੋਗ ਹੈ ਕਿ ਰਾਮਨਾਥ ਕੋਵਿੰਦ ਨੇ 25 ਜੁਲਾਈ 2017 ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ।

    LEAVE A REPLY

    Please enter your comment!
    Please enter your name here