ਰਾਏਗੜ੍ਹ ਚ 19 ਘੰਟਿਆਂ ਬਾਅਦ ਮਲਬੇ ‘ਚੋਂ ਜ਼ਿੰਦਾ ਕੱਢਿਆ 4 ਸਾਲਾਂ ਬੱਚਾ !

    0
    127

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਮਹਾਂਰਾਸ਼ਟਰ ਸਥਿਤ ਰਾਏਗੜ੍ਹ ਦੇ ਮਹਾੜ ਵਿਚ ਸੋਮਵਾਰ ਦੇਰ ਰਾਤ ਪੰਜ ਮੰਜ਼ਿਲਾ ਇਮਾਰਤ ਡਿੱਗਣ ਨਾਲ ਹਾਦਸੇ ‘ਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 15 ਹੋ ਗਈ ਹੈ, ਜਦੋਂ ਕਿ ਹਾਦਸੇ ਦੇ 20 ਘੰਟੇ ਬਾਅਦ ਮਲਬੇ ‘ਚੋਂ ਇਕ ਚਾਰ ਸਾਲਾਂ ਮਾਸੂਮ ਬੱਚਾ ਜ਼ਿੰਦਾ ਕੱਢਿਆ ਗਿਆ ਹੈ, ਜਦੋਂ ਕਿ ਉਸ ਦੀ 30 ਸਾਲਾਂ ਮਾਂ ਤੇ ਦੋ ਭੈਣਾਂ ਦੀ ਮੌਤ ਹੋ ਗਈ।

    ਬੱਚੇ ਨੂੰ ਜ਼ਿੰਦਾ ਲੱਭਣ ਦੇ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿਚ ਉਸ ਦੀ 30 ਸਾਲਾਂ ਮਾਂ ਨੌਸ਼ੀਨ ਨਦੀਮ ਬੰਗੀ ਦੀ ਲਾਸ਼ ਉਸੇ ਜਗ੍ਹਾ ਤੋਂ ਬਰਾਮਦ ਕੀਤੀ ਗਈ। ਹਾਦਸੇ ਵਿੱਚ ਬੱਚੇ ਦੀਆਂ ਦੋ ਭੈਣਾਂ ਆਇਸ਼ਾ (ਸੱਤ) ਅਤੇ ਰੁਕਈਆ (ਦੋ) ਦੀਆਂ ਲਾਸ਼ਾਂ ਵੀ ਕੁੱਝ ਸਮੇਂ ਬਾਅਦ ਬਰਾਮਦ ਹੋਈਆਂ। 20 ਘੰਟਿਆਂ ਬਾਅਦ ਮਲਬੇ ਵਿਚੋਂ ਜ਼ਿੰਦਾ ਮਿਲਿਆ ਬੱਚਾ ਮੁਹੰਮਦ ਨਦੀਮ ਹੈ।

    ਮਹਾਂਰਾਸ਼ਟਰ ਦੇ ਰਾਏਗੜ੍ਹ ਵਿਚ ਪੰਜ ਮੰਜ਼ਿਲਾ ਇਮਾਰਤ ਡਿੱਗਣ ਤੋਂ ਬਾਅਦ ਇੱਥੇ ਲਗਾਤਾਰ ਮਲਬੇ ‘ਚੋਂ ਲੋਕਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਜਾਰੀ ਹੈ। ਮ੍ਰਿਤਕਾਂ ਵਿਚ ਦੋ ਨਾਬਾਲਗਾਂ ਸਮੇਤ 7 ਪੁਰਸ਼ ਅਤੇ 8 ਔਰਤਾਂ ਸ਼ਾਮਿਲ ਹਨ। ਐੱਨ.ਡੀ.ਆਰ.ਐੱਫ. ਦੇ ਡਿਪਟੀ ਕਮਾਂਡੈਂਟ ਨੇ ਦੱਸਿਆ ਕਿ ਬੱਚੇ ਦੀ ਸਿਹਤ ਠੀਕ ਹੈ ਅਤੇ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਇਸ ਹਾਦਸੇ ਸੰਬੰਧੀ ਬਿਲਡਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

    LEAVE A REPLY

    Please enter your comment!
    Please enter your name here