ਯੂਰੀਆ ਲੈਣ ਲਈ ਕਿਸਾਨਾਂ ਦੀਆਂ ਲੱਗਣ ਲੱਗੀਆਂ ਲੰਮੀਆਂ ਕਤਾਰਾਂ

    0
    130

    ਅਜਨਾਲਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਇੱਕ ਪਾਸੇ ਜਿੱਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨ ਦਿੱਲੀ ਵਿਖੇ ਡਟੇ ਹੋਏ ਹਨ, ਉੱਥੇ ਹੀ ਪੰਜਾਬ ਵਿੱਚ ਕਿਸਾਨਾਂ ਨੂੰ ਯੂਰੀਆਂ ਦੀ ਥੁੜ੍ਹ ਦੇ ਮਾਮਲੇ ਸਾਹਮਣੇ ਕਰਨ ਦੇ ਮਾਮਲੇ ਆਉਣ ਲੱਗੇ ਹਨ। ਲੰਬੇ ਸਮੇਂ ਮਾਲ ਗੱਡੀਆਂ ਬੰਦ ਹੋਣ ਕਾਰਨ ਯੂਰੀਆ ਦੀ ਸਪਲਾਈ ਦੀ ਰਫਤਾਰ ਹਲੇ ਢਿੱਲੀ ਦਿਸ ਰਹੀ ਹੈ। ਇਹੀ ਕਾਰਨ ਹੈ ਕਿ ਸੁਸਾਇਟੀਆਂ ਅੱਗੇ ਕਿਸਾਨਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

    ਅਜਨਾਲਾ ਸਹਿਕਾਰੀ ਮੰਡੀਕਰਨ ਸਭਾ ਤੋਂ ਯੂਰੀਆ ਖਾਦ ਪ੍ਰਾਪਤ ਕਰਨ ਲਈ ਲਈ ਸਭਾ ਨਾਲ ਸੰਬੰਧਤ ਦੁਕਾਨ ਦੇ ਬਾਹਰ ਕਿਸਾਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜ਼ਿਆਦਾਤਰ ਸਹਿਕਾਰੀ ਸਭਾਵਾਂ ਵਿੱਚ ਹੀ ਯੂਰੀਆ ਖਾਦ ਆਈ ਹੈ ਪਰ ਦੁਕਾਨਾਂ ਤੋਂ ਲੋੜੀਂਦੀ ਮਾਤਰਾ ਅਨੁਸਾਰ ਯੂਰੀਆ ਖਾਦ ਨਾ ਮਿਲਣ ਕਾਰਨ ਹੀ ਕਿਸਾਨਾਂ ਵਿੱਚ ਖਾਦ ਦੀ ਥੁੜ੍ਹ ਦਾ ਖਦਸ਼ਾ ਹੈ। ਬੇਸ਼ਕ ਕਿਸਾਨਾਂ ਨੇ ਰੇਲਾਂ ਤੋਂ ਧਰਨ ਚੁੱਕ ਦਿੱਤੇ ਹਨ ਪਰ ਹਾਲੇ ਅਜਿਹ ਮਾਮਲੇ ਸਾਹਮਣੇ ਆਉਣ ਤੋਂ ਪਤਾ ਲੱਗਦਾ ਹੈ ਕਿ ਯੂਰੀਆ ਦੀ ਸਪਲਾਈ ਦੀ ਰਫ਼ਤਾਰ ਹਾਲੇ ਢਿੱਲੀ ਦਿਸ ਰਹੀ ਹੈ।

    LEAVE A REPLY

    Please enter your comment!
    Please enter your name here