ਮੌਸਮ ਵਿਭਾਗ ਵੱਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਬਾਰਸ਼ ਦੀ ਚੇਤਾਵਨੀ !

    0
    150

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਨਵੀਂ ਦਿੱਲੀ : ਮੌਸਮ ਵਿਭਾਗ ਨੇ ਅੱਜ ਪੰਜਾਬ ਤੇ ਹਰਿਆਣਾ ਸਣੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਭਾਰਤ ਵਿੱਚ ਅੱਜ ਮੌਨਸੂਨ ਦੀਆਂ ਗਤੀਵਿਧੀਆਂ ਤੇਜ਼ ਹੋ ਸਕਦੀਆਂ ਹਨ। ਵਿਭਾਗ ਅਨੁਸਾਰ 20 ਤੇ 21 ਜੁਲਾਈ ਨੂੰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਂਖੰਡ ਦੇ ਨਾਲ-ਨਾਲ ਹਰਿਆਣਾ, ਪੰਜਾਬ, ਦਿੱਲੀ-ਐੱਨਸੀਆਰ ਤੇ ਯੂਪੀ ਦੇ ਕਈ ਹਿੱਸਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ।

    ਮੌਸਮ ਵਿਭਾਗ ਅਨੁਸਾਰ ਅੱਜ ਦਿੱਲੀ, ਨੋਇਡਾ, ਪਲਵਲ, ਫ਼ਰੀਦਾਬਾਦ, ਹਿਸਾਰ, ਹਾਂਸੀ, ਭਿਵਾਨੀ, ਝੱਜਰ, ਪਿਲਾਨੀ, ਕੈਥਲ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਅਮਰੋਹਾ, ਮੁਰਾਦਾਬਾਦ, ਬੁਲੰਦਸ਼ਹਿਰ, ਜਹਾਂਗੀਰਾਬਾਦ, ਰੋਹਤਕ, ਬਾਗਪਤ, ਸੋਨੀਪਤ ਗਾਜ਼ੀਆਬਾਦ ‘ਚ ਹਨ੍ਹੇਰੀ-ਤੂਫ਼ਾਨ ਦੀ ਸੰਭਾਵਨਾ ਹੈ। ਇਨ੍ਹਾਂ ਸ਼ਹਿਰਾਂ ‘ਚ 20-40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ।

    ਮੌਸਮ ਵਿਭਾਗ ਅਨੁਸਾਰ ਅੱਜ ਉੱਤਰ ਪ੍ਰਦੇਸ਼ ਦੇ ਫਰੂਖਾਬਾਦ, ਹਰਦੋਈ, ਸੀਤਾਪੁਰ, ਬਹਰਾਇਚ, ਸ਼ਾਹਜਹਾਂਪੁਰ ਵਿੱਚ ਭਾਰੀ ਬਾਰਸ਼ ਹੋਣ ਦੀ ਚੇਤਾਵਨੀ ਹੈ। ਇਸ ਦੇ ਨਾਲ ਹੀ ਏਟਾ, ਬਦੂਨ, ਬਰੇਲੀ, ਰਾਮਪੁਰ, ਮੁਰਾਦਾਬਾਦ, ਬਿਜਨੌਰ, ਪੀਲੀਭੀਤ, ਲਖੀਮਪੁਰ ਤੇ ਆਸ ਪਾਸ ਦੇ ਇਲਾਕਿਆਂ ‘ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

    ਇਸ ਤੋਂ ਇਲਾਵਾ ਮਹੋਬਾ, ਝਾਂਸੀ, ਹਮੀਰਪੁਰ, ਜਲੌਂ, ਉਨਾਓ, ਔਰਈਆ, ਕੰਨੋਜ ‘ਚ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼ ਦੇ ਗੋਂਡਾ, ਸੀਤਾਪੁਰ, ਬਹਰਾਇਚ, ਸ਼ਰਵਸਤੀ, ਬਲਰਾਮਪੁਰ ਤੇ ਆਸ ਪਾਸ ਦੇ ਇਲਾਕਿਆਂ ‘ਚ ਵੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

    LEAVE A REPLY

    Please enter your comment!
    Please enter your name here