ਮੌਸਮ ਵਿਭਾਗ ਦਾ ਅਲਰਟ! ਸੋਮਵਾਰ ਤੇ ਮੰਗਲਵਾਰ ਸੀਤ ਲਹਿਰ ਦਾ ਕਹਿਰ

    0
    161

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰੁਪਿੰਦਰ)

    ਮੌਸਮ ਵਿਭਾਗ ਨੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ। ਅੱਜ ਤੇ ਭਲਕੇ ਮੰਗਲਵਾਰ ਨੂੰ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰੀ ਰਾਜਸਥਾਨ ਦੇ ਵੱਖੋ-ਵੱਖਰੇ ਇਲਾਕਿਆਂ ’ਚ ਸੀਤ ਲਹਿਰ ਚੱਲਣ ਦਾ ਅਨੁਮਾਨ ਹੈ। ਇਨ੍ਹਾਂ ਖੇਤਰਾਂ ਵਿੱਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸਥਾਨਾਂ ਉੱਤੇ ਐਤਵਾਰ ਨੂੰ ਘੱਟ ਤੋਂ ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ।

    ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ’ਚ ਮੀਂਹ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਕੱਲ੍ਹ ਐਤਵਾਰ ਨੂੰ ਮੌਸਮ ਅਚਾਨਕ ਵਿਗੜਨ ਲੱਗਾ। ਸਵੇਰੇ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ। ਦੁਪਹਿਰ ਨੂੰ ਧੁੱਪ ਦੇ ਬਾਅਦ ਸੀਤ–ਲਹਿਰ ਨੇ ਲੋਕਾਂ ਨੂੰ ਕੰਬਾ ਦਿੱਤਾ। ਦੁਪਹਿਰ ਨੂੰ ਬੱਦਲ ਆਏ, ਜੋ ਮਾਝਾ, ਦੋਆਬਾ, ਪੁਆਧ ’ਚ ਕਈ ਥਾਵਾਂ ਉੱਤੇ ਤੇ ਮਾਲਵਾ ਦੇ ਵੀ ਕੁੱਝ ਇਲਾਕਿਆਂ ’ਤੇ ਵਰ੍ਹੇ।

    ਲੁਧਿਆਣਾ, ਮੋਗਾ, ਪਟਿਆਲਾ, ਫ਼ਰੀਦਕੋਟ ਸਮੇਤ ਮਾਲਵਾ ਦੇ ਕੁਝ ਜ਼ਿਲ੍ਹਿਆਂ ਵਿੱਚ ਸ਼ਾਮੀਂ ਛੇ ਵਜੇ ਤੋਂ ਬਾਅਦ ਹਲਕੀ ਤੇ ਦਰਮਿਆਨੀ ਵਰਖਾ ਹੋਈ। ਬਠਿੰਡਾ ਸੁੱਕਾ ਰਿਹਾ। ਇੱਥੇ ਸੂਬੇ ਦਾ ਤਾਪਮਾਨ ਸਭ ਤੋਂ ਵੱਧ 6.6 ਡਿਗਰੀ ਰਿਹਾ। ਪਠਾਨਕੋਟ 3.7 ਡਿਗਰੀ ਸੈਲਸੀਅਸ ਨਾਲ ਸਭ ਤੋਂ ਵੱਧ ਠੰਢਾ ਰਿਹਾ। ਪਟਿਟਾਲਾ ’ਚ ਘੱਟੋ-ਘੱਟ ਤਾਪਮਾਨ 3.9 ਡਿਗਰੀ, ਲੁਧਿਆਣਾ ’ਚ 4.2, ਚੰਡੀਗੜ੍ਹ ’ਚ 4.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

    ਅੰਮ੍ਰਿਤਸਰ ’ਚ ਦਿਨ ਵੇਲੇ ਵੇਲੇ ਕੜਾਕੇ ਦੀ ਠੰਢ ਰਹੀ। ਉੱਥੇ ਦਿਨ ਤੇ ਰਾਤ ਦੇ ਤਾਪਮਾਨ ’ਚ ਸਿਰਫ਼ ਚਾਰ ਡਿਗਰੀ ਦਾ ਫ਼ਰਕ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 9 ਡਿਗਰੀ ਸੈਲਸੀਅਸ ਘੱਟ ਸੀ, ਜਦਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ ਸੀ।

    LEAVE A REPLY

    Please enter your comment!
    Please enter your name here