ਮੋਦੀ ਸਰਕਾਰ ਦਾ ਨਵਾਂ ਐਕਸ਼ਨ, ਪੰਜਾਬ ‘ਚ ਭੇਜੀਆਂ ਕੇਂਦਰੀ ਟੀਮਾਂ

    0
    130

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾਵਾਇਰਸ ਦੇ ਪ੍ਰਬੰਧ ਵਿੱਚ ਮੱਦਦ ਲਈ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਵਿੱਚ ਉੱਚ ਪੱਧਰੀ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਰਾਜਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸੇ ਲਈ ਉਨ੍ਹਾਂ ਲਈ ਖ਼ਾਸ ਕੇਂਦਰੀ ਟੀਮਾਂ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਅਜਿਹੀਆਂ ਕੇਂਦਰੀ ਉੱਚ ਪੱਧਰੀ ਟੀਮਾਂ ਹਰਿਆਣਾ, ਰਾਜਸਥਾਨ, ਗੁਜਰਾਤ, ਮਨੀਪੁਰ ਤੇ ਛੱਤੀਸਗੜ੍ਹ ਭੇਜੀਆਂ ਗਈਆਂ ਸਨ।

    ਤਿੰਨ-ਤਿੰਨ ਮੈਂਬਰੀ ਇਹ ਟੀਮਾਂ ਕੋਵਿਡ-19 ਦੇ ਵਧੇਰੇ ਮਾਮਲਿਆਂ ਵਾਲੇ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਤੇ ਕੋਰੋਨਾਵਾਇਰਸ ਦੇ ਪ੍ਰੀਖਣ, ਇਸ ਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਣ ਤੇ ਇਸ ਉੱਤੇ ਕਾਬੂ ਪਾਉਣ ਵਿੱਚ ਮੱਦਦ ਕਰਨਗੇ। ਮੰਤਰਾਲੇ ਮੁਤਾਬਕ ਕੇਂਦਰੀ ਟੀਮਾਂ ਸਮੇਂ ’ਤੇ ਡਾਇਓਗਨੋਸਿਸ ਤੇ ਪ੍ਰਮੁੱਖ ਨਿਯਮਾਂ ਦੇ ਪਾਲਣ ਨਾਲ ਸੰਬੰਧਤ ਚੁਣੌਤੀਆਂ ਉੱਤੇ ਚੌਕਸ ਨਜ਼ਰ ਰੱਖਣਗੀਆਂ।

    ਭਾਰਤ ’ਚ ਇਸ ਵੇਲੇ ਕੋਰੋਨਾਵਾਇਰਸ ਦੇ 4 ਲੱਖ 40 ਹਜ਼ਾਰ 962 ਐਕਟਿਵ ਕੇਸ ਹਨ, ਜੋ ਕੁੱਲ ਮਾਮਲਿਆਂ ਦਾ ਸਿਰਫ਼ 4.85 ਫ਼ੀਸਦੀ ਹਨ। ਦੇਸ਼ ਵਿੱਚ ਇਸ ਵਾਇਰਸ ਤੋਂ ਸਿਹਤਯਾਬ ਹੋਣ ਦੀ ਦਰ 93.69 ਫ਼ੀਸਦੀ ਹੈ। ਕੇਂਦਰੀ ਮੰਤਰਾਲੇ ਮੁਤਾਬਕ 26 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਘੱਟ ਐਕਟਿਵ ਕੇਸ ਹਨ, ਜਦਕਿ 7 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 20,000 ਤੋਂ ਲੈ ਕੇ 50,000 ਸਰਗਰਮ ਮਾਮਲੇ ਹਨ।

    LEAVE A REPLY

    Please enter your comment!
    Please enter your name here