ਮੋਦੀ ਵਲੋਂ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼, 18 ਹਜ਼ਾਰ ਕਰੋੜ ਸਿਧੇ ਖਾਤਿਆਂ ‘ਚ ਕੀਤੇ ਟ੍ਰਾਂਸਫਰ

    0
    154

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਕਿਸਾਨ ਦਿੱਲੀ ਦੇ ਸਰਹੱਦਾਂ ‘ਤੇ ਇੱਕ ਮਹੀਨੇ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬਟਨ ਦਬਾ ਕੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕੀਤੀ ਗਈ। 18000 ਕਰੋੜ ਰੁਪਏ ਦੇਸ਼ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਤੁਰੰਤ ਟ੍ਰਾਂਸਫਰ ਕੀਤੇ ਗਏ। ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਰਾਹੀਂ ਛੇ ਸੂਬਿਆਂ ਦੇ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ।

    ਅਰੁਣਾਚਲ ਦੇ ਕਿਸਾਨ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਕੁੱਝ ਲੋਕ ਅਜਿਹਾ ਭਰਮ ਫੈਲਾ ਰਹੇ ਹਨ ਕਿ ਜੇਕਰ ਕੋਈ ਤੁਹਾਡੀ ਫ਼ਸਲ ਦਾ ਕਾਨਟ੍ਰੈਕਟ ਕਰੇਗਾ ਤਾਂ ਜ਼ਮੀਨ ਵੀ ਚਲੇ ਜਾਵੇਗੀ। ਉਹ ਬਹੁਤ ਝੂਠ ਬੋਲ ਰਹੇ ਹਨ।”

    “ਕਿਸਾਨਾਂ ਦੀ ਖੁਸ਼ੀ ਵਿੱਚ ਮੇਰੀ ਖੁਸ਼ੀ”

    ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਸਾਡੇ ਸਾਰਿਆਂ ਦੇ ਜੀਵਨ ਵਿੱਚ ਖੁਸ਼ਹਾਲੀ ਵਧਾਉਂਦੀ ਹੈ। ਅੱਜ ਦਾ ਦਿਨ ਵੀ ਬਹੁਤ ਪਵਿੱਤਰ ਹੈ। ਅੱਜ ਜੋ ਕਿਸਾਨ ਸਨਮਾਨ ਨਿਧੀ ਮਿਲੀ ਹੈ ਉਸ ਦੇ ਨਾਲ ਅੱਜ ਦਾ ਦਿਨ ਕਈ ਮੌਕਿਆਂ ਦਾ ਸੰਗਮ ਬਣ ਕੇ ਆਇਆ ਹੈ।”

    ਦਰਅਸਲ, ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੇ ਤਹਿਤ ਹਰ ਸਾਲ ਤਿੰਨ ਕਿਸ਼ਤਾਂ ਵਿੱਚ 6000 ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਜਾਂਦੇ ਹਨ। ਤਿੰਨ ਕਿਸ਼ਤਾਂ ਵਿਚ 2,000 ਰੁਪਏ ਦੀ ਰਕਮ ਭੇਜੀ ਜਾਂਦੀ ਹੈ। ਅੱਜ ਇਹ ਪ੍ਰੋਗਰਾਮ ਅਜਿਹੇ ਸਮੇਂ ਹੋਇਆ ਜਦੋਂ ਕਿਸਾਨ ਪਿਛਲੇ ਕੁੱਝ ਹਫ਼ਤਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਦਾ ਦਾਅਵਾ ਹੈ ਕਿ ਇਹ ਤਿੰਨੋਂ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ।

    LEAVE A REPLY

    Please enter your comment!
    Please enter your name here