ਮੋਟਰਾਂ ‘ਤੇ ਬਿਜਲੀ ਬਿੱਲ ਲਾਉਣ ਲਈ ਕੇਂਦਰ ਸਰਕਾਰ ਕਰ ਰਹੀ ਮਜ਼ਬੂਰ- ਬਾਜਵਾ

    0
    129

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਪੰਜਾਬ ‘ਚ ਮੋਟਰਾਂ ਦੇ ਬਿਜਲੀ ਬਿੱਲ ਲਾਉਣ ਸੰਬੰਧੀ ਪੰਜਾਬ ਕੈਬਨਿਟ ‘ਚ ਕੋਈ ਫ਼ੈਸਲਾ ਨਹੀਂ ਹੋਇਆ। ਇਹ ਦਾਅਵਾ ਪੰਜਾਬ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕੀਤਾ। ਬਾਜਵਾ ਨੇ ਦੱਸਿਆ ਕਿ ਕੇਂਦਰ ਸਰਕਾਰ ਮੋਟਰਾਂ ਦੇ ਬਿੱਲ ਜਾਰੀ ਕਰਨ ਲਈ ਮਜ਼ਬੂਰ ਕਰ ਰਹੀ ਹੈ ਪਰ ਪੰਜਾਬ ਸਰਕਾਰ ਇਸ ਦੇ ਹੱਕ ‘ਚ ਨਹੀਂ।

    ਉਨ੍ਹਾਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਲੱਗਦਾ ਇਨ੍ਹਾਂ ਨੇ ਕੇਂਦਰ ਦੀਆਂ ਗਾਇਡਲਾਇਨਜ਼ ਨਹੀਂ ਪੜ੍ਹੀਆਂ। ਕੇਂਦਰ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਕਿ ਖੇਤੀ ‘ਤੇ ਕਰਜ਼ਾ ਤਾਂ ਹੀ ਮਿਲ ਸਕਦਾ ਹੈ ਜੇਕਰ ਤੁਸੀਂ ਮੋਟਰਾਂ ‘ਤੇ ਬਿੱਲ ਲਾਓਗੇ।

    ਬਾਜਵਾ ਨੇ ਕਿਹਾ ਕਿ ਕੇਂਦਰ ਬਿਜਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ ‘ਚ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ 20 ਲੱਖ ਕਰੋੜ ਦੇ ਵਿੱਤੀ ਪੈਕੇਜ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੈਕੇਜ ‘ਚ ਸਿਰਫ਼ ਕਰਜ਼ ਹੀ ਦਿੱਤਾ ਗਿਆ। ਜਿਵੇਂ ਇਲੈਕਸ਼ਨ ਦੌਰਾਨ ਜੁਮਲਾ ਦਿੱਤਾ ਗਿਆ ਉਸੇ ਤਰ੍ਹਾਂ ਹੀ ਇਹ ਪੈਕੇਜ ਵੀ ਜੁਮਲਾ ਹੈ।

    ਬਾਜਵਾ ਨੇ ਕਿਹਾ ਜੋ ਪੰਜਾਬ ਸਰਕਾਰ ਵੱਲੋਂ ਮੋਟਰਾਂ ‘ਤੇ ਬਿੱਲ ਲਾਉਣ ਸੰਬੰਧੀ ਪ੍ਰੈੱਸ ਰਿਲੀਜ਼ ਜਾਰੀ ਹੋਇਆ ਉਹ ਸ਼ਾਇਦ ਗਲਤੀ ਨਾਲ ਹੋਇਆ ਹੋਵੇਗਾ ਪਰ ਪੰਜਾਬ ਸਰਕਾਰ ਵੱਲੋਂ ਬਿੱਲ ਨਹੀਂ ਲਾਏ ਜਾਣਗੇ।

    ਪੰਜਾਬ ‘ਚ ਬੀਜ ਘੁਟਾਲੇ ‘ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਏਜੰਸੀ ਇਸ ਦੀ ਜਾਂਚ ਕਰੇ ਸਾਨੂੰ ਕੋਈ ਇਤਰਾਜ਼ ਨਹੀਂ।

    LEAVE A REPLY

    Please enter your comment!
    Please enter your name here