ਮੋਟਰਸਾਇਕਲ ਨੂੰ ਬਣਾਇਆ ਜੇਸੀਬੀ, ਵੀਡੀਓ ਵਾਇਰਲ

    0
    140

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰੁਪਿੰਦਰ)

    ਬਿਜ਼ਨਸਮੈਨ ਆਨੰਦ ਮਹੇਂਦਰਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਦਿਲਚਸਪ ਫੋਟੋਆਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਇਕ ਹੋਰ ਟਵੀਟ ਕੀਤਾ ਹੈ। ਜੋ ਕਾਫ਼ੀ ਵਾਇਰਲ ਹੋ ਰਿਹਾ ਹੈ ਤੇ ਲੋਕ ਉਨ੍ਹਾਂ ਦੇ ਟਵੀਟ ਤੋਂ ਖ਼ੂਬ ਮਜ਼ੇ ਲੈ ਰਹੇ ਹਨ।

    ਉਨ੍ਹਾਂ ਨੇ ਇਸ ਵਾਰ ਟਵਿਟਰ ‘ਤੇ ਇਕ ਅਮਰੀਕੀ ਸ਼ਖਸ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਘੱਟ ਸਾਧਨਾਂ ‘ਚ ਬਿਹਤਰ ਨਤੀਜੇ ਦੇਣ ਵਾਲੇ ਭਾਰਤੀ ਜੁਗਾੜ ਦੇ ਹੁਣ ਵਿਦੇਸ਼ੀ ਵੀ ਕਾਇਲ ਹੋ ਗਏ ਹਨ ਤੇ ਸਾਡੀ ਨਕਲ ਕਰਨ ਲੱਗੇ ਹਨ।

    ਟਵਿਟਰ ‘ਤੇ ਸ਼ੇਅਰ ਕੀਤੀ ਗਈ ਤਸਵੀਰ ‘ਚ ਇਕ ਸ਼ਖਸ ਆਪਣੀ ਮੋਟਰਸਾਇਕਲ ‘ਚ ਬਦਲਾਅ ਕਰਦਾ ਹੈ। ਬਾਇਕ ‘ਚ ਮਹੇਂਦਰਾ ਦਾ ਲੋਡਰ ਫਿੱਟ ਕਰਦਿਆਂ ਉਸ ਨੂੰ ਜੇਸੀਬੀ ਦੀ ਤਰ੍ਹਾਂ ਮਿੱਟੀ ਪੁੱਟਣ ਵਾਲੀ ਮਸ਼ੀਨ ਦਾ ਰੂਪ ਦੇ ਦਿੱਤਾ ਗਿਆ। ਤਸਵੀਰ ਸਾਂਝੀ ਕਰਦਿਆਂ ਆਨੰਦ ਨੇ ਲਿਖਿਆ, ‘ਇਹ ਤਸਵੀਰ ਅਮਰੀਕਾ ‘ਚ ਰਹਿਣ ਵਾਲੇ ਮੋਰੇ ਦੋਸਤ ਨੇ ਭੇਜੀ ਹੈ। ਡਰ ਹੈ ਕਿ ਕਿਤੇ ਅਸੀਂ ਜੁਗਾੜ ਚੈਂਪੀਅਨ ਵਾਲਾ ਟਾਇਟਲ ਗਵਾ ਨਾ ਬੈਠੀਏ। ਮਸ਼ੀਨ ਨੂੰ ਕੰਮ ਕਰਦਿਆਂ ਦੇਖਣ ਦੀ ਇੱਛਾ ਹੈ ਪਰ ਇਸ ਲਈ ਉਹ ਇੱਥੇ ਲਿਆਉਣੀ ਪਵੇਗੀ।’

    ਆਨੰਦ ਮਹੇਂਦਰਾ ਨੇ ਲਿਖਿਆ, ‘ਛੋਟੀ ਜਿਹੀ ਬਾਇਕ ‘ਚ ਏਨੀ ਸਮਰੱਥਾ ਨਹੀਂ ਕਿ ਉਸ ‘ਚ ਲੱਗਾ ਲੋਡਰ ਧਰਤੀ ਪੁੱਟ ਸਕੇ। ਸ਼ਾਇਦ ਉਸ ਨਾਲ ਇਹ ਯਾਰਡ ‘ਚ ਖਿੱਲਰੀਆਂ ਮੈਪਲ ਦੀਆਂ ਪੱਤੀਆਂ ਨੂੰ ਹਟਾਇਆ ਹੋਵੇਗਾ। ਇਸ ਟਵੀਟ ਨੂੰ ਕੁੱਝ ਹੀ ਸਮੇਂ ‘ਚ ਹਜ਼ਾਰਾਂ ਲਾਇਕਸ ਮਿਲੇ ਹਨ।

    LEAVE A REPLY

    Please enter your comment!
    Please enter your name here