ਮੈਡਮ ਵੀਨਾ ਚੋਪੜਾ ਵਲੋਂ 9ਵੀਂ ਤੋਂ 12ਵੀਂ ਜਮਾਤਾਂ ਦੀਆਂ 140 ਵਿਦਿਆਰਥਣਾਂ ਨੂੰ ਕੀਤੇ ਬੂਟ ਭੇਂਟ

    0
    124

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼: (ਸਿਮਰਨ)

    ਸਿੱਖਿਆ ਵਿਭਾਗ ਤੋਂ ਬਤੌਰ ਮੁੱਖ ਅਧਿਆਪਿਕਾ ਸੇਵਾਮੁਕਤ ਹੋ ਚੁੱਕੇ ਮੈਡਮ ਵੀਨਾ ਚੋਪੜਾ ਵਲੋਂ ਸ.ਸ.ਸ. ਨਾਰੂ ਨੰਗਲ ਦੀਆਂ ਨੌਂਵੀਂ ਤੋਂ ਬਾਰਵੀਂ ਜਮਾਤਾਂ ਦੀਆਂ 140 ਵਿਦਿਆਰਥਣਾਂ ਨੂੰ ਬੂਟ ਭੇਂਟ ਕੀਤੇ ਗਏ ਹਨ। ਮੈਡਮ ਵੀਨਾ ਚੋਪੜਾ ਜੋ ਕਿ ਸਾਇੰਸ ਮਿਸਟ੍ਰੈਸ ਤੋਂ ਪ੍ਰਮੋਟ ਹੋ ਕੇ ਮੁੱਖ ਅਧਿਆਪਿਕਾ ਬਣੇ ਸਨ।

    ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਉਪਰੰਤ ਵੀ ਸਿੱਖਿਆ ਵਿਭਾਗ ਨਾਲ ਆਪਣਾ ਨਾਤਾ ਨਹੀਂ ਤੋੜਿਆ ਅਤੇ ਸਮੇਂ ਸਮੇਂ ਤੇ ਸਕੂਲਾਂ ਦੀਆਂ ਵਿਦਿਆਰਥਣਾਂ ਲਈ ਆਪਣਾ ਯੋਗਦਾਨ ਜਾਰੀ ਰੱਖਦਿਆਂ ਸਰਦੀ ਦੇ ਮੌਸਮ ਨੂੰ ਧਿਆਨ ‘ਚ ਰੱਖਦਿਆਂ ਸਕੂਲ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਜੋ ਕਿ ਨੌਂਵੀਂ ਤੋਂ ਬਾਰਵੀਂ ਤਕ ਪੜ੍ਹਦੀਆਂ ਹਨ। ਉਨ੍ਹਾਂ ਨੂੰ ਬੂਟ ਭੇਂਟ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਆਪਣੀ ਪੜ੍ਹਾਈ ਮਨ ਲਗਾ ਕੇ ਕਰਨ ਅਤੇ ਮਿਹਨਤ ਲਗਨ ਨਾਲ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕਰਨ।

    ਬੂਟ ਭੇਂਟ ਕਰਨ ਸਮੇਂ ਸਕੂਲ ਦੇ ਲੈਕਚਰਾਰ ਸੋਹਨ ਲਾਲ ਜੀ ਨੇ ਦੱਸਿਆ ਕਿ ਪਿਛਲੇ ਸੈਸ਼ਨ ਦੌਰਾਨ ਵੀ ਮੈਡਮ ਵੀਨਾ ਚੋਪੜਾ ਵਲੋਂ ਨੇ 27 ਵਿਦਿਆਰਥਣਾਂ ਦੀ ਸਾਲ ਭਰ ਦੀ ਫ਼ੀਸ ਦਿੱਤੀ ਗਈ ਸੀ। ਇਨ੍ਹਾਂ ਵਲੋਂ ਕੀਤੇ ਯੋਗਦਾਨ ਲਈ ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ਼ ਇਨਾਂ ਦਾ ਰਿਣੀ ਰਹੇਗਾ. ਇਸ ਮੌਕੇ ਪਲਵਿੰਦਰ ਸਿੰਘ, ਨਵਦੀਪ ਮਹਾਜਨ, ਰੀਨਾ ਮੱਟੂ ਅਤੇ ਸਮੂਹ ਸਟਾਫ਼ ਹਾਜ਼ਿਰ ਸਨ।

    LEAVE A REPLY

    Please enter your comment!
    Please enter your name here