ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ

    0
    112

    ਬਠਿੰਡਾ, ਜਨਗਾਥਾ ਟਾਇਮਜ਼: (ਰੁਪਿੰਦਰ)

    ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਬਠਿੰਡਾ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਚਿਲਡਰਨ ਪਾਰਕ ਬਠਿੰਡਾ ਤੋਂ ਮਿੰਨੀ ਸੈਕਟਰੀੲਏਟ ਤੱਕ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਸਾਂਝੇ ਫਰੰਟ ਦੇ ਆਗੂਆਂ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਹਰ ਵਿਭਾਗ ਵਿੱਚ ਕੰਮ ਕਰਨ ਵਾਲੇ ਕੱਚੇ ਕਾਮੇ ਆਊਟਸੋਰਸ, ਡੇਲੀ ਵੇਜਿਜ, ਸੁਸਾਇਟੀਆਂ ਵਾਲਿਆਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮਹਿਕਮਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ,ਮਹਿਕਮਿਆਂ ਵਿਚ ਖਾਲੀ ਪਈਆਂ ਪੋਸਟਾਂ ਨੂੰ ਤਰੁੰਤ ਰੈਗੂਲਰ ਤੌਰ ਤੇ ਭਰਿਆ ਜਾਵੇ, ਜਨਤਕ ਸੰਪਤੀ ਨੂੰ ਵੇਚਣਾ ਬੰਦ ਕੀਤਾ ਜਾਵੇ ਅਤੇ ਘਰ ਘਰ ਰੁਜਗਾਰ ਦਾ ਵਾਦਾ ਪੂਰਾ ਕੀਤਾ ਜਾਵੇ।

    ਜਿਕਰਯੋਗ ਹੈ ਕਿ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਹਨਾਂ ਮੰਗਾਂ ਨੂੰ ਹੱਲ ਕਰਨ ਸਬੰਧੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਸਾਂਝੇ ਫਰੰਟ ਦੇ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅਜੇ ਵੀ ਇਹਨਾਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੀ,ਲਗਾਤਾਰ ਅਤੇ ਆਰ ਪਾਰ ਦੀ ਲੜਾਈ ਲੜੀ ਜਾਵੇਗੀ। ਇਸ ਮੌਕੇ ਤੇ ਮਹਾਂਮਾਰੀ ਦੌਰਾਨ ਵਿਛੜੇ ਮੁਲਾਜ਼ਮ ਆਗੂਆਂ ਸਾਥੀ ਸੱਜਣ ਸਿੰਘ, ਸੁਖਦੇਵ ਸਿੰਘ ਬੜੀ,ਕੁਲਵੰਤ ਸਿੰਘ ਕਿੰਗਰਾ ਅਤੇ ਗੁਰਦੀਪ ਸਿੰਘ ਬਰਾੜ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਇਹਨਾਂ ਸਾਥੀਆਂ ਦੇ ਜਾਣ ਨਾਲ ਮੁਲਾਜ਼ਮ ਲਹਿਰ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਐਲਾਨਿਆ।

    ਇਸ ਦੇ ਰੋਸ ਮੁਜ਼ਾਹਰੇ ਵਿੱਚ ਦਰਸ਼ਨ ਸਿੰਘ ਮੌੜ ਪੈਨਸ਼ਨਰ ਐਸ਼ੌਸ਼ੀਏਸ਼ਨ,ਮਨਜੀਤ ਸਿੰਘ ਦਰਜਾ ਚਾਰ ਐਸ਼ੌਸ਼ੀਏਸ਼ਨ, ਮੱਖਣ ਸਿੰਘ ਖੰਗਣਵਾਲ ਸੀਵਰੇਜ ਬੋਰਡ ਆਗੂ, ਐਸ ਯਾਦਵ ਦਰਜਾ ਚਾਰ ਐਸ਼ੌਸ਼ੀਏਸ਼ਨ, ਸੰਜੀਵ ਕੁਮਾਰ, ਪ੍ਰੇਮ ਕੁਮਾਰ, ਨੈਬ ਸਿੰਘ ਥਰਮਲ,ਪ੍ਰਕਾਸ਼ ਸਿੰਘ, ਸਿਕੰਦਰ ਸਿੰਘ ਡੀ ਐਮ ਐਫ,ਕਿਸ਼ੋਰ ਚੰਦ ਗਾਜ, ਕੁਲਵਿੰਦਰ ਸਿੱਧੂ, ਪ ਸ ਸ ਫ (ਰਾਣਾ),ਰਵੀ ਕੁਮਾਰ, ਗਗਨਦੀਪ ਸਿੰਘ ਤਾਲਮੇਲ ਕਮੇਟੀ ਪੈਰਾਮੈਡੀਕਲ, ਰਣਜੀਤ ਸਿੰਘ ਪੈਨਸ਼ਨਰ ਐਸ਼ੌਸ਼ੀਏਸ਼ਨ, ਕੇਵਲ ਸਿੰਘ ਪ ਸ ਸ ਫ (ਵਿਗਿਆਨਕ), ਜਗਸੀਰ ਸਿੰਘ ਸੀਰਾ, ਜਸਵਿੰਦਰ ਸਿੰਘ, ਵਣ ਵਿਭਾਗ, ਬਲਰਾਜ ਸਿੰਘ ਮੌੜ, ਸੁਖਚੈਨ ਸਿੰਘ, ਹੰਸ ਰਾਜ ਬੀਜਵਾ, ਜੀਤ ਰਾਮ ਦੋਦੜਾ, ਹਰਵਿੰਦਰ ਸਿੰਘ ਪੀ ਆਰ ਟੀ ਸੀ,ਦਰਸ਼ਨ ਸ਼ਰਮਾ, ਦਰਸ਼ਨ ਖਾਲਸਾ ਆਦਿ ਆਗੂਆਂ ਨੇ ਭਾਗ ਲਿਆ।

    LEAVE A REPLY

    Please enter your comment!
    Please enter your name here