ਮੁਕਤਸਰ ’ਚ ‘ਆਪ’ ਦੀ ਭੁੱਖ ਹੜਤਾਲ ਦੂਜੇ ਦਿਨ ਵੀ ਜਾਰੀ

    0
    134

    ਮੁਕਤਸਰ ਸਾਹਿਬ, ਜਨਗਾਥਾ ਟਾਇਮਜ਼: (ਰੁਪਿੰਦਰ)

    ਆਮ ਆਦਮੀ ਪਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਯੂਥ ਵਿੰਗ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦੇ ਵਿਰੁੱਧ ਖ਼ਿਲਾਫ਼ 5 ਦਿਨਾਂ ਦੀ ਸੰਕੇਤਕ ਭੁੱਖ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕਾਉਣੀ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਦਾ ਮਾਮਲਾ ਪਾਰਟੀ ਹਾਈਕਮਾਂਡ ਤੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ ਐਮ. ਪੀ ਸੰਗਰੂਰ ਦੇ ਧਿਆਨ ਵਿੱਚ ਲਿਆਦਾ ਗਿਆ ਸੀ, ਉਨ੍ਹਾਂ ਨੇ ਆਖਿਆ ਕਿ ਮੈਂ ਇਹ ਮਾਮਲਾ ਪਾਰਲੀਮੈਂਟ ’ਚ ਵੀ ਉਠਾਵਾਂਗਾ ਤਾਂ ਜੋ ਕਰੋਨਾਕਾਲ ਵਿੱਚ ਲੋਕਾਂ ਦੀ ਲੁੱਟ ਰੋਕੀ ਜਾ ਸਕੇ, ਕਿਉਂਕਿ ਲੋਕਾਂ ਦੀ ਆਮਦਨ ਕਰੋਨਾ ਕਾਲ ਵਿੱਚ ਰੁਕ ਗਈ ਹੈ।

    ਆਪ ਆਗੂਆਂ ਨੇ ਕਿਹਾ ਕਿ ਸਰਕਾਰ ਅਜਿਹੀ ਲੁੱਟ ਖ਼ਿਲਾਫ਼ ਐਕਸ਼ਨ ਲਵੇ। ਅੱਜ ਦੀ ਭੁੱਖ ਹੜਤਾਲ ਦੌਰਾਨ ਵਿਧਾਨ ਸਭਾ ਹਲਕਾ ਲੰਬੀ ਤੋਂ ਪੁੱਜੇ ਆਪ ਆਗੂ ਖੁਸ਼ਵੀਰ ਸਿੰਘ ਸਹਿਣਾ ਖੇੜਾ, ਗੁਰਵਿੰਦਰ ਸਿੰਘ ਕੰਗਨ ਖੇੜਾ, ਪ੍ਰਗਟ ਸਿੰਘ ਸਿੱਖਾਵਾਲਾ, ਬਲਜੀਤ ਸਿੰਘ ਕੋਲਿਆਂਵਾਲੀ, ਲਵਪ੍ਰੀਤ ਸਿੰਘ ਆਧਨੀਆਂ ਤੋਂ ਇਲਾਵਾ ਸਰਬਜੀਤ ਸਿੰਘ ਜ਼ਿਲ੍ਹਾ ਸਕੱਤਰ, ਇੰਦਰਜੀਤ ਕੌਰ ਐਮਸੀ, ਜਗਮੀਤ ਸਿੰਘ ਜੱਗਾ ਤੇ ਮਾਸਟਰ ਚਰਨਜੀਤ ਸਿੰਘ ਦਿਉਣ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here