ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਖਾਦ ਪਦਾਰਥਾ ਦੇ  12 ਸੈਪਲ ਲਏ ,

    0
    154

    ਹੁਸ਼ਿਆਰਪੁਰ  ( ਰੁਪਿੰਦਰ )  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋ ਲਗਾਤਾਰ ਮਿਲਾਵਟ ਖੋਰਾ ਤੇ ਨਕੇਲ ਕੱਸੀ ਜਾ ਰਹੀ , ਇਸ ਸਬੰਧ ਵਿਚ ਜਿਲਾ ਸਿਹਤ ਅਫਸਰ ਡੈ ਸੇਵਾ ਸਿੰਘ ਨੇ ਦੱਸਿਆ ਕਿ ਫੂਡ ਕਮਿਸ਼ਨਰ ਪੰਜਾਬ ਕਾਹਨ ਸਿੰਘ ਪੰਨੂੰ  ਵੱਲੋ ਲਗਤਾਰ ਪੰਜਾਬ ਦੇ ਲੋਕਾਂ ਨੂੰ ਵਧੀਆ ਫੂਡ ਮੁਹੀਆ ਕਰਵਾਉਣਾ , ਸਿਹਤ ਵਿਭਾਗ ਦਾ ਜਿਮੇਵਾਰੀ ਹੈ । ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ ਕਸਬਾ  ਦਸੂਹਾਂ , ਗੜਦੀਵਾਲਾ , ਹਰਿਆਣਾ , ਵਿੱਚ ਵੱਡੀ ਪੱਧਰ ਤੇ ਅੱਜ ਸਵੇਰੇ ਛਾਪੇ ਮਾਰੀ ਕਰਕੇ 12 ਸੈਪਲ ਲਏ ਗਏ । ਜਿਨਾਂ ਵਿੱਚ 2 ਦੁੱਧ,3 ਮਿਠਆਈ,1 ਕੁਕਿੰਗ ਮੀਡੀਅਮ , ਨਮਕੀਨ , ਪਾਨ ਮਸਾਲਾ.1 ਖਜੂਰਾ,1  ਪਨੀਰ, , ਦਾਲ ਅਤੇ ਗੁੜ ਦੇ ਸੈਪਲ ਲੈ ਕੇ ਲੈਬਰਟੋਰੀ ਵਿੱਚ ਭੇਜ ਦਿੱਤੇ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਵੇਗੀ । ਇਸ ਮੋਕੇ ਉਹਨਾਂ ਦੁਕਾਨਦਾਰਾ ਨੂੰ ਸਾਫ ਸਫਾਈ ਰੱਖਣ  , ਅਤੇ ਮਿਆਰੀ ਵਸਤਾਂ ਵੇਚਣ ਦੀ ਹਦਾਇਤਾ ਕੀਤੀਆਂ । ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਮਿਲਵਟ ਖੋਰਾ ਨੂੰ ਚਿਤਾਵਨੀ ਦਿਤੀ ,ਤੇ  ਮਿਲਵਾਟ ਖੋਰੀ ਨੂੰ ਨੱਥ ਪਾਉਣ  ਲਈ ਲੋਕਾਂ ਨੂੰ ਸਿਹਤ ਵਿਭਾਗ ਨਾਲ ਸਹਿਯੋਗ ਕਰਨ ਲਈ  ਅਪੀਲ ਕੀਤੀ  ਤਾ ਜੋ ਮਿਸ਼ਨ ਤੰਦਰੁਸਤ ਪੰਜਾਬ ਦੀ ਵਧੀਆ ਕਾਰਗੁਜਾਰੀ ਪੇਸ਼ ਕੀਤੀ ਜਾਵੇ । ਇਸ ਮੋਕੇ ਟੀਮ ਵਿੱਚ ਫੂਡ ਅਫਸਰ ਰਮਨ ਵਿਰਦੀ , ਮਾਸ ਮੀਡੀਆਂ ਵਿੰਗ ਤੋ ਗੁਰਵਿੰਦਰ ਸ਼ਾਨੇ , ਅਸ਼ੋਕ ਕੁਮਾਰ , ਨਰੇਸ਼ ਕੁਮਾਰ , ਤੇ ਰਾਮ ਲੁਭਾਇਆ ਵੀ ਮੌਜੂਦ ਸਨ ।

    LEAVE A REPLY

    Please enter your comment!
    Please enter your name here