ਮਾਪਿਆਂ ਨੇ ਸੇਂਟ ਜੋਸੇਫ ਸਕੂਲ ਦੇ ਖ਼ਿਲਾਫ਼ ਕੀਤਾ ਪ੍ਰਦਰਸ਼ਨ !

    0
    147

    ਚੰਡੀਗੜ੍ਹ, ਜਨਗਾਥਾ ਟਾਇਮਜ਼ : (ਸਿਮਰਨ)

    ਚੰਡੀਗੜ੍ਹ : ਲਾਕਡਾਊਨ ਵਿਚ ਸਕੂਲਾਂ ਦੀਆਂ ਫ਼ੀਸਾਂ ਦਾ ਵਿਵਾਦ ਭੱਖਦਾ ਜਾ ਰਿਹਾ ਹੈ। ਚੰਡੀਗੜ੍ਹ ਦੇ ਸੇਂਟ ਜੋਸੇਫ ਸਕੂਲ ਦੇ ਖ਼ਿਲਾਫ਼ ਮਾਪਿਆ ਨੇ ਫ਼ੀਸ ਰੈਗੂਲੇਟਰੀ ਬਾਡੀ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਮਾਪਿਆ ਨੇ ਇਲਜ਼ਾਮ ਲਗਾਇਆ ਹੈ ਕਿ ਸਕੂਲ ਪੂਰੀ ਫ਼ੀਸ ਮੰਗ ਰਿਹਾ ਹੈ ਪਰ ਸਰਕਾਰ ਨੇ ਸਿਰਫ਼ ਟਿਊਸ਼ਨ ਫ਼ੀਸ ਲੈਣ ਲਈ ਕਿਹਾ ਹੈ ਪਰ ਇਹ ਟਿਊਸ਼ਨ ਫ਼ੀਸ ਦੀ ਥਾਂ ਪੂਰੀ ਫ਼ੀਸ ਦੀ ਮੰਗ ਕਰ ਰਿਹਾ ਹੈ। ਮਾਪਿਆ ਨੇ ਕਿਹਾ ਕਿ ਸਕੂਲ ਨੇ ਸਾਰੇ ਖ਼ਰਚ ਅਤੇ ਵਧਾਈ ਹੋਈ ਫ਼ੀਸ ਟਿਊਸ਼ਨ ਫ਼ੀਸ ਦੇ ਰੂਪ ਵਿੱਚ 15 ਜੂਨ ਤੱਕ ਜਮਾਂ ਕਰਾਉਣ ਲਈ ਕਿਹਾ ਹੈ। ਇਸ ਪ੍ਰਦਰਸ਼ਨ ਵਿਚ 262 ਮਾਪਿਆ ਨੇ ਭਾਗ ਲਿਆ ਹੈ।

    ਮਾਪਿਆਂ ਮੁਤਾਬਿਕ ਸਕੂਲ ਦੇ ਨਿਰਦੇਸ਼ਾਂ ਮੁਤਾਬਿਕ ਬੈਲ਼ਂਸ ਸ਼ੀਟ ਵੀ ਅਪਲੋਡ ਨਹੀਂ ਕੀਤੀ ਹੈ। ਪਿਛਲੇ ਸਾਲਾਂ ਵਿੱਚ ਵੀ ਸਕੂਲ ਨੇ ਬਿਨਾਂ ਜ਼ਰੂਰਤ ਫ਼ੀਸ ਵਧਾ ਦਿੱਤੀ ਸੀ। ਮਾਪਿਆ ਨੇ ਕਿਹਾ ਕਿ ਪਿਛਲੇ ਸਾਲ ਦੀ ਬੈਲੰਸ ਸ਼ੀਟ ਅਪਲੋਡ ਕਰਨ ਦੀ ਮੰਗ ਕੀਤੀ ਸੀ ਪਰ ਸਕੂਲ ਨੇ ਨਹੀਂ ਕੀਤੀ ਸੀ। ਡਾਇਰੈਕਟਰ ਸਕੂਲ ਐਜੂਕੇਸ਼ਨ ਰੂਬਿੰਦਰਜੀਤ ਸਿੰਘ ਬਰਾੜ ਨੇ ਕਿਹਾ 15 ਜੂਨ ਨੂੰ ਬਾਡੀ ਦੀ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਵਿਚ ਸ਼ਿਕਾਇਤ ਰੱਖੀ ਜਾਵੇਗੀ।

    LEAVE A REPLY

    Please enter your comment!
    Please enter your name here