ਮਾਨਸਾ 83% ਵੋਟਾਂ ਪਾ ਕੇ ਪੰਜਾਬ ਸਥਾਨਕ ਚੋਣਾਂ ਵਿੱਚ ਸਭ ਤੋਂ ਅੱਗੇ, ਸੂਬੇ ਚ 71.39%

    0
    132

    ਮਾਨਸਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਦੇ ਲੋਕਾਂ ਨੇ ਕੱਲ ਹੋਈ ਸਥਾਨਕ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਇਸਦਾ ਜਾਇਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ 71.39% ਵੋਟਾਂ ਪਈਆਂ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਹੋਏਗੀ। ਇਸ ਦਿਨ ਪੰਜਾਬ ਵਿੱਚ ਡ੍ਰਾਈ ਡੇ ਵੀ ਲਾਗੂ ਰਹੇਗਾ। ਚੋਣ ਲੜਨ ਵਾਲੇ 9,222 ਉਮੀਦਵਾਰਾਂ ਦੀ ਕਿਸ੍ਮਤ ਈ ਵੀ ਐੱਮ ਮਸ਼ੀਨਾਂ ਵਿੱਚ ਕ਼ੈਦ ਹੋ ਗਈ ਹੈ। ਮੋਹਾਲੀ ਜ਼ਿਲ੍ਹੇ ਨੇ ਸਭ ਤੋਂ ਘੱਟ 60.08% ਵੋਟਾਂ ਪਈਆਂ।

    ਬਠਿੰਡਾ – 79%
    ਸੰਗਰੂਰ – 77.39%
    ਫਤਹਿਗੜ੍ਹ ਸਾਹਿਬ – 75.78%
    ਪਠਾਨਕੋਟ – 75.37%
    ਫਿਰੋਜ਼ਪੁਰ – 74.01%
    ਰੋਪੜ – 73.80%
    ਜਲੰਧਰ – 73.29%
    ਫਾਜ਼ਿਲਕਾ – 72.40%
    ਬਰਨਾਲਾ – 71.99%
    ਅੰਮ੍ਰਿਤਸਰ – 71.20%
    ਫ਼ਰੀਦਕੋਟ -71.03%
    ਲੁਧਿਆਣਾ – 70.33%
    ਪਟਿਆਲਾ – 70.09%
    ਗੁਰਦਾਸਪੁਰ -70%
    ਨਵਾਂਸ਼ਹਿਰ – 69.71%
    ਮੋਗਾ – 69.50%
    ਮੁਕਤਸਰ – 68.65%
    ਹੋਸ਼ਿਆਰਪੂਰ – 66.68%
    ਕਪੂਰਥਲਾ – 64.34%
    ਤਰਨ ਤਾਰਨ – 63.12%

    LEAVE A REPLY

    Please enter your comment!
    Please enter your name here