ਮਜੀਠੀਆ ਤੇ ਬੰਟੀ ਰੁਮਾਣਾ ਦੀ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਹੋਵੇਗਾ ਹੋਰ ਮਜ਼ਬੂਤ : ਭਾਰਜ

    0
    142

    ਹੁਸ਼ਿਆਰਪੁਰ, ਜਨਗਾਥਾ ਟਾਇਮਜ਼ : (ਸਿਮਰਨ)

    ਹੁਸ਼ਿਆਰਪੁਰ : ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਸਿਨਿਅਰ ਲੀਡਰ ਅਤੇ ਸਾਬਕਾ ਵਜੀਰ ਸ. ਬਿਕਰਮ ਮਜੀਠੀਆ ਨੁੂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੇੰਬਰ ਅਤੇ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦੇ ਕੋਮੀ ਪ੍ਰਧਾਨ ਨਿਯੁਕਤ ਕਰਨ ਤੇ ਰਣਧੀਰ ਸਿੰਘ ਭਾਰਜ (ਕੋਰ ਕਮੇਟੀ ਮੇੰਬਰ ਯੂਥ ਅਕਾਲੀ ਦਲ ਅਤੇ ਪੰਜਾਬ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਗਨਾਈਜੇਸ਼ਨ) ਨੇ ਸ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ ਅਤੇ 2022 ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਵਿੱਚ ਅਹਿਮ ਰੋਲ ਅਦਾ ਕਰੇਗਾ। ਬੰਟੀ ਰੋਮਾਣਾ ਇਕ ਬਹੁਤ ਹੀ ਅਨੁਭਵੀ ਲੀਡਰ ਹਨ ਅਤੇ ਜਿਸ ਤਰ੍ਹਾਂ ਨਾਲ ਓਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦੇ ਪ੍ਰਧਾਨ ਰਿਹਣਦਿਆਂ ਓੁਸ ਨੂੰ ਮਜ਼ਬੂਤ ਕਰਨ ਵਿੱਚ ਕੋਈ ਕਸਰ ਨੀ ਛਡੀ। ਓੁਸੇ ਤਰ੍ਹਾਂ ਯੂਥ ਅਕਾਲੀ ਦਲ ਨੂੰ ਵੀ ਮਜ਼ਬੂਤ ਕਰਨ ਵਿੱਚ ਵੀ ਅਹਿਮ ਰੋਲ ਅਦਾ ਕਰਨਗੇ।

    ਭਾਰਜ ਨੇ ਕਿਹਾ ਕੇ ਪੰਜਾਬ ਅਤੇ ਪੰਜਾਬੀਅਤ ਦੀ ਬਿਹਤਰੀ ਦੇ ਲਈ ਬੰਟੀ ਰੋਮਾਣਾ ਜੋ ਵੀ ਪ੍ਰੋਗਰਾਮ ਯੂਥ ਅਕਾਲੀ ਦਲ ਨੂੰ ਦੇਣਗੇ ਓੂਸ ਵਿੱਚ ਹੁਸ਼ਿਆਰਪੁਰ ਯੂਥ ਅਕਾਲੀ ਦਲ ਵਧ ਚੜ ਕੇ ਹਿੱਸਾ ਲਵੇਗਾ।

    LEAVE A REPLY

    Please enter your comment!
    Please enter your name here