ਭਾਰਤੀ ਸਰਹੱਦ ‘ਤੇ ਬੀਐੱਸਐੱਫ ਨੇ 2 ਪਾਕਿ ਦੇ ਘੁਸਪੈਠੀਏ ਕੀਤੇ ਢੇਰ

    0
    142

    ਅੰਮ੍ਰਿਤਸਰ, ਜਨਗਾਥਾ ਟਾਇਮਜ਼: (ਰਵਿੰਦਰ)

    ਬੁੱਧਵਾਰ ਦੇਰ ਰਾਤ ਪੰਜਾਬ ਦੇ ਅਟਾਰੀ ਸਰਹੱਦ ‘ਤੇ ਬਾਰਡਰ ਸਿਕਿਓਰਿਟੀ ਫੋਰਸ (ਬੀਐੱਸਐੱਫ) ਦੁਆਰਾ ਦੋ ਘੁਸਪੈਠੀਏ ਮਾਰੇ ਗਏ। ਸੁਰੱਖਿਆ ਬਲਾਂ ਨੇ ਮਾਰੇ ਗਏ ਘੁਸਪੈਠੀਆਂ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।

    ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਹਥਿਆਰਬੰਦ ਘੁਸਪੈਠੀਆਂ ਨੂੰ ਅਟਾਰੀ ਮੋਰਚੇ ਦੇ ਨੇੜੇ ਸਵੇਰੇ 2:30 ਵਜੇ ਗੋਲੀ ਮਾਰ ਦਿੱਤੀ ਗਈ। ਮੁਠਭੇੜ ਅਟਾਰੀ ਦੇ ਰਾਜਾਤਲ ਖੇਤਰ ਵਿੱਚ ਹੋਈ । ਸੂਤਰਾਂ ਨੇ ਦੱਸਿਆ ਕਿ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪਰ ਸੰਘਣੀ ਧੁੰਦ ਨੇ ਇਸ ਖੇਤਰ ਨੂੰ ਘੇਰਿਆ ਹੋਇਆ ਕਾਰਨ ਥੋੜੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ।

     

    LEAVE A REPLY

    Please enter your comment!
    Please enter your name here