ਬੁਰਾੜੀ ਗਰਾਉਂਡ ‘ਤੇ ਕਿਸਾਨਾਂ ਨੇ ਟਮਾਟਰ-ਪਿਆਜ਼ ਦੀ ਕਾਸ਼ਤ ਕੀਤੀ ਸ਼ੁਰੂ

    0
    127

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਅੱਜ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ 22ਵਾਂ ਦਿਨ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਰਹੱਦੀ ਖੇਤਰਾਂ ਦੇ ਨਾਲ ਨਾਲ ਹੋਰ ਥਾਵਾਂ ਉੱਥੇ ਵੀ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਭਾਵੇਂ ਪਿੰਡ ਦਾ ਹੋਵੇ ਜਾਂ ਸ਼ਹਿਰ ਤੋਂ ਹੋਵੇ ਉਹ ਆਪਣਾ ਜੱਦੀ ਕੰਮ ਨਹੀਂ ਛੱਡ ਸਕਦਾ। ਪਿਛਲੇ ਕਈ ਦਿਨਾਂ ਤੋਂ, ਕਿਸਾਨ ਦਿੱਲੀ-ਹਰਿਆਣਾ ਦੇ ਸਰਹੱਦੀ ਇਲਾਕਿਆਂ ਵਿੱਚ ਡਟੇ ਹੋਏ ਹਨ ਪਰ ਬੁਰਾੜੀ ਗਰਾਉਂਡ ਵਿਖੇ ਵਿਰੋਧ ਕਰ ਰਹੇ ਕਿਸਾਨਾਂ ਨੇ ਇੱਕ ਵਿਲੱਖਣ ਪਹਿਲ ਸ਼ੁਰੂ ਕੀਤੀ ਹੈ। ਕਿਸਾਨਾਂ ਨੇ ਗਰਾਊਂਡ ਦੀ ਜ਼ਮੀਨ ਵਿਚ ਹੀ ਖੇਤੀ ਅਤੇ ਬਾਗਬਾਨੀ ਸ਼ੁਰੂ ਕਰ ਦਿੱਤੀ ਹੈ।

    ਬੁਰਾਰੀ ਗਰਾਉਂਡ ਵਿੱਚ, ਕਿਸਾਨਾਂ ਨੇ ਟਮਾਟਰ, ਪਿਆਜ਼, ਮਿਰਚਾਂ ਸਮੇਤ ਕਈ ਪੌਦਿਆਂ ਦੀ ਕਾਸ਼ਤ ਅਤੇ ਬਾਗਬਾਨੀ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਇਥੇ ਵੀ ਕਾਸ਼ਤ ਕਰਾਂਗੇ ਅਤੇ ਇਥੇ ਸਬਜ਼ੀਆਂ ਵੀ ਉਗਾਵਾਂਗੇ ਅਤੇ ਖਾਣ-ਪੀਣ ਵੀ ਕਰਾਂਗੇ। ਇਸਦੇ ਨਾਲ ਹੀ ਅਸੀਂ ਸਮਾਜ ਵਿੱਚ ਰੁੱਖ ਅਤੇ ਪੌਦੇ ਲਗਾ ਕੇ ਆਪਣਾ ਸੰਦੇਸ਼ ਵੀ ਦੇਵਾਂਗੇ।

    ਇਸ ਤੋਂ ਪਹਿਲਾਂ ਕਿਸਾਨਾਂ ਨੇ ਹਾਈਵੇ ਉੱਤੇ ਸਬਜ਼ੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕਿਸਾਨ ਟਿਕਰੀ ਬਾਰਡਰ ਸੜਕ ਹਾਈਵੇਅ ਦੇ ਵਿਚਕਾਰ ਵਾਲੀ ਖਾਲੀ ਜਗ੍ਹਾ ਨੂੰ ਖੇਤੀ ਲਈ ਤਿਆਰ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਉੱਤੇ ਧਨੀਆਂ, ਪਾਲਕ, ਮੈਥੇ, ਮੂਲੀ ਲਗਾਉਣੇ। ਗੋਭੀ ਤੇ ਪਿਆਜ਼ ਦੀ ਪਨੀਰੀ ਵੀ ਲਗਾਉਣੀ ਹੈ। ਹਾਈਵੇ ਦੇ ਧੁਰ ਤੱਕ ਉਹ ਸਬਜ਼ੀਆਂ ਲਗਾਉਣ ਤਿਆਰੀ ਕੀਤੀ ਜਾ ਰਹੀ ਹੈ। ਦਿੱਲੀ ਕਿਸਾਨ ਮੋਰਚੇ ਵਿੱਚ ਕਿਸਾਨਾਂ ਨੇ ਪੱਕੇ ਡੇਰੇ ਲਗਾ ਲਏ ਹਨ। ਕਿਸਾਨ ਆਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ।

     

    LEAVE A REPLY

    Please enter your comment!
    Please enter your name here