ਬੀਜੇਪੀ ਦੇ ਸਾਬਕਾ ਵਿਧਾਇਕ ਸ਼ਿਵਜੀ ਰਾਮ ਮੀਨਾ ਦੀ ਕੋਰੋਨਾ ਨਾਲ ਮੌਤ

    0
    133

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰੁਪਿੰਦਰ)

    ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ਦੇ ਜਹਾਜਪੁਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਸ਼ਿਵਜੀ ਰਾਮ ਮੀਨਾ ਦਾ ਅੱਜ ਕੋਰੋਨਾ ਦੀ ਲਾਗ ਕਾਰਨ ਦੇਹਾਂਤ ਹੋ ਗਿਆ ਹੈ।

    ਮੀਨਾ ਭੀਲਵਾੜਾ ਜ਼ਿਲਾ ਹੈੱਡਕੁਆਰਟਰ ਸਥਿਤ ਸਰਕਾਰੀ ਮਹਾਤਮਾ ਗਾਂਧੀ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਉਨ੍ਹਾਂ ਨੇ ਅੱਜ ਸਵੇਰੇ ਤਕਰੀਬਨ 9 ਵਜੇ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮੀਨਾ ਦੇ ਦੇਹਾਂਤ ਦੀ ਖ਼ਬਰ ਕਾਰਨ ਭਾਜਪਾ ਅਤੇ ਜਹਾਜ਼ਪੁਰ ਖੇਤਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ।ਸ਼ਿਵਜੀ ਰਾਮ ਮੀਨਾ ਜਹਾਜ਼ਪੁਰ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ। ਉਹ ਭਾਜਪਾ ਤੋਂ ਪਹਿਲਾਂ ਕਾਂਗਰਸ ਅਤੇ ਜਨਤਾ ਦਲ ਵਿਚ ਵੀ ਰਹੇ ਸਨ। ਮੀਨਾ ਜਹਾਜਪੁਰ ਤਹਿਸੀਲ ਦੇ ਅਮਰਵਾਸੀ ਪਿੰਡ ਦੇ ਰਹਿਣ ਵਾਲੇ ਸਨ। ਮੀਨਾ ਦਾ ਅੰਤਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here