ਬੀਜੇਪੀ ਤੇ ਅਕਾਲੀ ਆਗੂਆਂ ਦੇ ਘਰਾਂ ਅੱਗੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ, ਜਾਣੋ ਵਜ੍ਹਾ :

    0
    122

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵੱਲ ਪੰਜਾਬ ਭਰ ਵਿੱਚ ਕੇਂਦਰ ਦੀ ਬੀ.ਜੇ.ਪੀ. ਦੀ ਸਰਕਾਰ ਤੇ ਉਸ ਦੀ ਭਾਈਵਾਲ ਅਕਾਲੀ ਪਾਰਟੀ ਦੇ ਆਗੂਆਂ ਦੇ ਘਰਾਂ ਦਫਤਰਾਂ ਅੱਗੇ ਕਿਸਾਨ ਵਿਰੋਧੀ ਪਾਸ ਕੀਤੇ ਤਿੰਨ ਆਰਡਨੈਸਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਪਟਿਆਲਾ ਵਿੱਚ ਅਕਾਲੀ ਪਾਰਟੀ ਦੇ ਵਧਾਇਕ ਹਰਜਿੰਦਰ ਸਿੰਘ ਚੰਦੂਮਾਜਰਾ ਦੀ ਕੋਠੀ ਅੱਗੇ ਅਤੇ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਅੱਗੇ ਅਰਥੀ ਅਤੇ ਆਰਡੀਨੈਸ ਦੀਆਂ ਕਾਪੀਆਂ ਸਾੜੀਆਂ ਗਈਆਂ, ਟ੍ਰੈਫਿਕ ਜਾਮ ਕੀਤਾ ਗਿਆ।

    ਕ੍ਰਾਂਤੀਕਾਰੀ ਯੂਨੀਅਨ ਨੇ 22 ਜੂਨ ਤੋਂ ਲੈ ਕੇ 28 ਜੂਨ ਤੱਕ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਕੇਂਦਰ ਸਰਕਾਰ ਦੀਆਂ ਇਸ ਕਿਸਾਨ ਵਿਰੋਧੀ ਆਰਡੀਨੈਸ ਦੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆ ਕਿ ਇਹ ਆਰਡੀਨੈਸ ਖੇਤੀ ਅਤੇ ਕਿਸਾਨੀ ਦੀ ਹੋਂਦ ਨੂੰ ਖ਼ਤਮ ਕਰ ਦੇਣਗੇ। ਇਨ੍ਹਾਂ ਆਡੀਨੈਸਾਂ ਵਿੱਚ ਦਰਜ਼ ਕੀਤੇ ਖੇਤੀ ਉਪਜ ਤੇ ਵਣਜ ਵਪਾਰ, ਕੀਮਤ ਦੀ ਗਰੰਟੀ, ਖੇਤੀ ਸੇਵਾਵਾਂ, ਜਖੀਰੇਬਾਜੀ ਦੀ ਖੁੱਲ ਦੇ ਨਾਂ ਥੱਲੇ ਜਾਰੀ ਕੀਤੇ ਗਏ ਹਨ। ਜਿਸ ਕਰਕੇ ਮੋਦੀ ਸਰਕਾਰ ਦੀਆਂ ਅਰਥੀਆਂ ਹਫ਼ਤਾ ਭਰ ਸਾੜੀਆਂ ਗਈਆਂ ਅਤੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ।

    ਇਸ ਲੜੀ ਦੇ ਅੰਤ ਵਜੋਂ ਕੇਂਦਰ ਸਰਕਾਰ ਦੀ ਬੀ.ਜੇ.ਪੀ. ਸਰਕਾਰ ਅਤੇ ਉਸ ਦੇ ਹਮਾਇਤੀ ਅਕਾਲੀ ਪਾਰਟੀ ਦੇ ਕਿਸਾਨ ਵਿਰੋਧੀ ਰੁੱਖ ਤੇ ਖੇਤੀ ਨੂੰ ਤਬਹਾਹ ਕਰਨ ਦਾ ਰੋਲ ਦਿਵਾਉਣ ਕਰਕੇ ਇਹ ਅਰਥੀਆਂ ਫੂਕ ਕੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਆਪਣੇ ਹੱਕ, ਮੌਜੂਦਾ ਰਾਜ ਪ੍ਰਬੰਧ ਖੁੱਲੀ ਮੰਡੀ ਰਾਹੀਂ ਪੈਦਾਵਾਰ ਦੀ ਬਹੁ ਰਾਸ਼ਟਰੀ ਕੰਪਨੀਆਂ ਨੂੰ ਖੁੱਲ ਦੇ ਦਿੱਤੀ ਹੈ।

    ਕਿਸਾਨ ਆਪਣੀ ਹੋਂਦ ਨੂੰ ਬਚਾਉਣ ਲਈ ਖ਼ੁਦ ਇਸ ਪ੍ਰਬੰਧ ਦੇ ਆਡਾ ਲੈਣ ਦੇ ਰਾਹ ਤੁਰਨ ਅਤੇ ਆਪਣੀ ਆਮਬੰਦੀ ਦੇ ਜੋਰ ਅਤੇ ਸੰਘਰਸ਼ੀ ਰਾਹ ਪੈ ਕੇ ਕਿਸਾਨ ਖੇਤੀ ਕਿਤੇ ਅਤੇ ਆਪਣੀ ਹੋਂਦ ਨੂੰ ਬਚਾ ਸਕਦਾ ਹੈ। ਕਿਉਂਕਿ ਸਾਡੇ ਦੇਸ਼ ਦਾ ਖੇਤੀ ਆਰਥਿਕ ਪ੍ਰਬੰਧ ਜਿੱਥੇ ਲੋਕਾਂ ਨੂੰ ਜੀਵਤ ਰੱਖਦੇ ਉੱਥੇ ਇਹ ਰੁਜਗਾਰ ਦਾ ਵੱਡਾ ਸਾਧਨ ਹੈ। ਇਸ ਦੇ ਉਲਟ ਕਿਸਾਨੀ ਸਮੱਸਿਆ ਹੱਲ ਕਰਨ ਦੀ ਬਜਾਏ ਬਹੁ ਰਾਸ਼ਟਰੀ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਬਣਾ ਰਹੀ ਹੈ।

    ਇਸ ਅਰਥੀ ਫੂਕ ਰੋਸ ਪ੍ਰਦਰਸ਼ਨ ਵਿੱਚ ਜਿਲੇ ਵਿੱਚੋਂ ਵੱਡੀ ਗਿਣਤੀ ਕਿਸਾਨ ਹਾਜ਼ਰ ਹੋਏ ਜ਼ਿਲ੍ਹੇ ਦੇ ਮੁੱਖ ਆਗੂਆਂ ਨੇ ਅਗਵਾਈ ਕੀਤੀ ਜਿਨ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ, ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ, ਜ਼ਿਲ੍ਹਾ ਪ੍ਰੈਸ ਸਕੱਤਰ ਨਿਰਮਲ ਸਿੰਘ ਲਚਕਾਣੀ, ਸੀਨੀਅਰ ਆਗੂ ਅਵਤਾਰ ਸਿੰਘ ਕੌਰਜੀਵਾਲਾ, ਸਨੌਰ ਬਲਾਕ ਦਾ ਪ੍ਰਧਾਨ ਸੁਖਵਿੰਦਰ ਸਿੰਘ ਤੁਲੇਵਾਲ, ਸਮਾਣਾ ਬਲਾਕ ਦੇ ਪ੍ਰਧਾਨ ਟੇਕ ਸਿੰਘ ਅਸਰਪੁਰ, ਦੇਵੀਗੜ੍ਹ ਦੇ ਪ੍ਰਧਾਨ ਦਵਿੰਦਰ ਸਿੰਘ, ਪਟਿਆਲਾ ਬਲਾਕ ਦੇ ਪ੍ਰਧਾਨ ਧੰਨਾ ਸਿੰਘ ਸਿਉਣਾ, ਸ਼ੇਰ ਸਿੰਘ ਸਿੱਧੂਪੁਰ, ਭਾਦਸੋਂ ਬਲਾਕ ਦੇ ਆਗੂ ਗੁਰਦਰਸ਼ਨ ਸਿੰਘ ਦਿੱਤੂਪੁਰ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਅਗਵਾਈ ਕੀਤੀ।

    LEAVE A REPLY

    Please enter your comment!
    Please enter your name here