ਬਿਹਾਰ ਵਿਧਾਨ ਸਭਾ ਚੋਣਾਂ ਦਾ ਅੱਜ ਆਵੇਗਾ ਨਤੀਜਾ

    0
    141

    ਨਿਊਜ਼ ਡੈਸਕ, ਜਨਗਾਥਾ ਟਾਇਮਜ਼: (ਰਵਿੰਦਰ)

    ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ 2020 ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ ਤੇ 10 ਕੁ ਵਜੇ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਸਭ ਤੋਂ ਪਹਿਲਾਂ ਬੈਲੇਟ ਪੇਪਰ ਰਾਹੀਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਹੋ ਰਹੀ ਹੈ। ਬਿਹਾਰ ਵਿਧਾਨ ਸਭਾ ਦੀਆਂ243 ਸੀਟਾਂ ‘ਤੇ 3,755ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ।

    ਦਰਅਸਲ ‘ਚ ਐਗਜ਼ਿਟ ਪੋਲਾਂ ਨੇ ਰਾਸ਼ਟਰੀ ਜਨਤਾ ਦਲ, ਕਾਂਗਰਸ ਤੇ ਕਮਿਊਨਿਸਟਾਂ ਦੇ ਮਹਾਂਗਠਬੰਧਨ ਦੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਸੀ, ਜਦਕਿ ਭਾਜਪਾ ਮੰਨਣ ਨੂੰ ਤਿਆਰ ਨਹੀਂ। ਭਾਜਪਾ ਮੁਤਾਬਕ ਬਿਹਾਰ ‘ਚ ਸਰਕਾਰ ਐੱਨ.ਡੀ.ਏ ਦੀ ਹੀ ਰਹੇਗੀ। ਨਿਤੀਸ਼ ਕੁਮਾਰ, ਚਿਰਾਗ ਪਾਸਵਾਨ ਜਾਂ ਫਿਰ ਤੇਜਸਵੀ ਯਾਦਵ, ਮੁੱਖ ਰੂਪ ਨਾਲ ਮੁੱਖ ਮੰਤਰੀ ਦੀ ਦੌੜ ‘ਚ ਹਨ।

    ਇੱਕ ਪਾਸੇ ਜਿੱਥੇ ਐੱਨ.ਡੀ.ਏ ਵੱਲੋਂ ਨਿਤੀਸ਼ ਕੁਮਾਰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ ਅਤੇ ਦੂਜੇ ਪਾਸੇ ਤੇਜਸ਼ਵੀ ਯਾਦਵ ਮਹਾਂਗੱਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ। ਅੱਜ ਪਤਾ ਲੱਗ ਜਾਵੇਗਾ ਕਿ ਬਿਹਾਰ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਬਿਹਾਰ ਦੀ ਸੱਤਾ ਦੀ ਚਾਬੀ ਕਿਸ ਦੇ ਹੱਥ ਆਉਂਦੀ ਹੈ।

    ਦੱਸ ਦੇਈਏ ਕਿ ਬਿਹਾਰ ‘ਚ 243 ਸੀਟਾਂ ‘ਤੇ ਤਿੰਨ ਪੜਾਵਾਂ ‘ਚ ਵੋਟਿੰਗ ਹੋਈ ਸੀ। ਪਹਿਲੇ ਪੜਾਅ ਵਿਚ 16 ਜ਼ਿਲ੍ਹਿਆਂ ਦੀ 71 ਸੀਟਾਂ ‘ਤੇ 28 ਅਕਤੂਬਰ ਨੂੰ ਵੋਟਾਂ ਪਈਆਂ ਸਨ। ਦੂਜੇ ਪੜਾਅ ‘ਚ 17 ਜ਼ਿਲ੍ਹਿਆਂ ਦੀਆਂ 94 ਸੀਟਾਂ ‘ਤੇ ਵੋਟਿੰਗ 3 ਨਵੰਬਰ ਨੂੰ ਹੋਈ ਅਤੇ ਆਖਰੀ ਅਤੇ ਤੀਜੇ ਪੜਾਅ ਵਿਚ 15 ਜ਼ਿਲ੍ਹਿਆਂ ‘ਚ 78 ਸੀਟਾਂ ‘ਤੇ 7 ਨਵੰਬਰ ਨੂੰ ਵੋਟਾਂ ਪਈਆਂ ਸਨ।

    ਬਿਹਾਰ ‘ਚ243 ਸੀਟਾਂ ‘ਤੇ ਪਈਆਂ ਚੋਣਾਂ ਵਿਚ ਐੱਨ.ਡੀ.ਏ. (ਭਾਜਪਾ, ਜੇ.ਡੀ.ਯੂ.,ਵੀ.ਆਈ.ਪੀ, ਹਮ) ਮਹਾਂਗਠਜੋੜ (ਰਾਜਦ, ਕਾਂਗਰਸ, ਖੱਬੇ ਪੱਖੀ ਪਾਰਟੀ) ਗਰੈਂਡ ਯੂਨਾਈਟੇਡ ਸੈਕਯੂਲਰ ਫਰੰਟ, ਲੋਜਪਾ ਸਮੇਤ ਹੋਰ ਦਲ ਮੈਦਾਨ ਵਿਚ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਅੱਜ ਆਉਣ ਵਾਲੇ ਚੋਣ ਨਤੀਜਿਆਂ ‘ਤੇ ਟਿਕੀਆਂ ਹਨ। ਦੱਸਣਯੋਗ ਹੈ ਕਿ ਵਿਧਾਨ ਸਭਾ ਵਿਚ ਬਹੁਮੱਤ ਹਾਸਲ ਕਰਨ ਲਈ 122 ਸੀਟਾਂ ਦੀ ਲੋੜ ਹੈ।

    LEAVE A REPLY

    Please enter your comment!
    Please enter your name here