ਬਾਈਕਾਟ ਦੇ ਐਲਾਨ ਮਗਰੋਂ ਵੀ ਸੰਸਦ ਪਹੁੰਚੇ ਰਵਨੀਤ ਬਿੱਟੂ, ਖੇਤੀ ਕਾਨੂੰਨ ਵਾਪਸ ਲੈਣ ਦੀ ਉਠਾਈ ਮੰਗ

    0
    128
    One of the youngestar from Rahul Gandhi's army in Punjab , Newly elected MP from Anandpur Sahib Ravneet Bittu while in Ludhiana.Gurmeet Singh *** Local Caption *** One of the youngestar from Rahul Gandhi's army in Punjab , Newly elected MP from Anandpur Sahib Ravneet Bittu while in Ludhiana.Gurmeet Singh

    ਨਵੀਂ ਦਿੱਲੀ, ਜਨਗਾਥਾ ਟਾਇਮਜ਼: (ਰਵਿੰਦਰ)

    ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਆਏ ਦਿਨ ਕਿਸੇ ਨਾ ਕਿਸੇ ਬਿਆਨ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਸ਼ੁੱਕਰਵਾਰ ਨੂੰ ਬਜਟ ਸੈਸ਼ਨ ਦੀ ਸ਼ੁਰੂਆਤ ਦੌਰਾਨ ਵੀ ਕੁੱਝ ਅਜਿਹਾ ਹੀ ਹੋਇਆ ਪਰ ਇਸ ਵਾਰ ਬਿੱਟੂ ਨੇ ਕੋਈ ਬਿਆਨ ਨਹੀਂ ਦਿੱਤਾ। ਸਗੋਂ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦੇ ਬਾਈਕਾਟ ਦੇ ਐਲਾਨ ਦੇ ਬਾਵਜੂਦ ਸੰਸਦ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ।

    ਦੱਸ ਦਈਏ ਕਿ ਕਾਂਗਰਸ ਪਾਰਟੀ ਵੱਲੋਂ ਸੈਂਟਰਲ ਹਾਲ ‘ਚ ਰਵਨੀਤ ਸਿੰਘ ਬਿੱਟੂ ਇਕਲੌਤੇ ਸਾਂਸਦ ਸੀ। ਇਸ ਦੌਰਾਨ ਬਿੱਟੂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨੂੰ ਕੁੱਝ ਦੇਰ ਲਈ ਸੁਣਿਆ ਤੇ ਫਿਰ ਖੇਤੀਬਾੜੀ ਕਾਨੂੰਨ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਸੰਸਦ ਵਿੱਚੋਂ ਬਾਹਰ ਚਲੇ ਗਏ।

    ਦੱਸ ਦਈਏ ਕਿ ਕਾਂਗਰਸ ਸਮੇਤ ਤਕਰੀਬਨ 20 ਵਿਰੋਧੀ ਪਾਰਟੀਆਂ ਨੇ ਪਿਛਲੇ ਦਿਨ ਐਲਾਨ ਕੀਤਾ ਸੀ ਕਿ ਉਹ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਨਗੇ। ਸਰਕਾਰ ਨੇ ਵਿਰੋਧੀ ਧਿਰ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਇਸ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ ਹੋਇਆ।

    LEAVE A REPLY

    Please enter your comment!
    Please enter your name here