ਪੰਜਾਬ ਸਰਕਾਰ ਨੇ ਸੌਂਪੀ ਸਰਪੰਚਾਂ, ਨੰਬਰਦਾਰਾਂ ਤੇ ਕੌਂਸਲਰਾਂ ਨੂੰ ਜ਼ਿੰਮੇਵਾਰੀ:

    0
    116

    ਚੰਡੀਗੜ੍ਹ, ਜਨਗਾਥਾ ਟਾਈਮਜ਼: (ਸਿਮਰਨ)

    ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾਵਾਇਰਸ ਦੀ ਦਹਿਸ਼ਤ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਸਰਪੰਚਾਂ, ਨੰਬਰਦਾਰਾਂ, ਵਾਰਡ ਕੌਂਸਲਰਾਂ ਤੇ ਚੌਕੀਦਾਰਾਂ ਨੂੰ ਖਾਸ ਜ਼ਿਮੇਵਾਰੀ ਸੌਂਪੀ ਹੈ। ਸਰਕਾਰ ਨੇ ਕਿਹਾ ਹੈ ਕਿ ਸਰਪੰਚ, ਨੰਬਰਦਾਰ, ਵਾਰਡ ਕੌਂਸਲਰ ਤੇ ਚੌਕੀਦਾਰ ਇਲਾਕੇ ਵਿੱਚ ਕਿਸੇ ਵੀ ਪੀੜਤ ਵਿਅਕਤੀ ਬਾਰੇ ਪੁਲਿਸ ਨੂੰ ਸੂਚਿਤ ਕਰਨਗੇ। ਇਸ ਤੋਂ ਇਲਾਵਾ ਜਿਹੜੇ ਸ਼ੱਕੀ ਵਿਅਕਤੀ ਲਾਪਤਾ ਹੋਏ ਹਨ, ਉਨ੍ਹਾਂ ਬਾਰੇ ਵੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇਗੀ। ਅਜਿਹਾ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਵੀ ਹੋ ਸਕਦੀ ਹੈ।

    ਇਸ ਬਾਰੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਗੁਆਂਢੀਆਂ ਨੂੰ ਸੁਰੱਖਿਅਤ ਰੱਖਣ ਤੇ ਜਾਣਕਾਰੀ ਦੇਣ ਲਈ ਕੁਆਰੰਟੀਨ ਵਿਅਕਤੀਆਂ ਦੇ ਘਰਾਂ ਬਾਹਰ ਸਟਿੱਕਰ ਚਿਪਕਾਇਆ ਜਾਣਾ ਲਾਜ਼ਮੀ ਹੈ। ਸ਼ੱਕੀ ਲੋਕਾਂ ਨੂੰ ਸਿਹਤ ਟੀਮਾਂ ਕੋਲੋਂ ਰੋਜ਼ਾਨਾ ਸਿਹਤ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਲੋੜ ਪੈਣ ’ਤੇ ਕੁਆਰੰਟੀਨ ਲਾਗੂ ਕਰਨਾ ਚਾਹੀਦਾ ਹੈ।

    ਉਨ੍ਹਾਂ ਕਿਹਾ ਕਿ ਸਾਰੇ ਕੇਸਾਂ ਜਿਵੇਂ ਗੁੰਮ ਹੋਏ ਕੇਸਾਂ ਸਮੇਤ ਸਾਰੀ ਮੁੜ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸਰਪੰਚ/ਨੰਬਰਦਾਰ/ਵਾਰਡ ਕੌਂਸਲਰ/ ਚੌਕੀਦਾਰ ਵੱਲੋਂ ਅਜਿਹੇ ਯਾਤਰੀਆਂ ਬਾਰੇ ਨੇੜਲੇ ਥਾਣੇ/ਚੌਕੀ ਨੂੰ ਤੁਰੰਤ ਸੂਚਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜਾਣਕਾਰੀ ਨਾ ਦੇਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ।

    LEAVE A REPLY

    Please enter your comment!
    Please enter your name here