ਪੰਜਾਬ ਤੇ ਦਿੱਲੀ ‘ਚ ਪੈ ਰਿਹੈ ਮੀਂਹ, ਮੌਸਮ ਵਿਭਾਗ ਵੱਲੋਂ ਭਾਰੀ ਬਾਰਸ਼ ਦੀ ਚਿਤਾਵਨੀ, ਜਾਣੋ ਮੌਸਮ ਦਾ ਹਾਲ

    0
    151

    ਨਵੀਂ ਦਿੱਲੀ, (ਰਵਿੰਦਰ) :

    ਦਿੱਲੀ ਤੇ ਉਸ ਦੇ ਆਸਪਾਸ ਦੇ ਇਲਾਕਿਆਂ ‘ਚ ਕੱਲ੍ਹ ਰਾਤ ਤੋਂ ਤੇਜ਼ ਬਾਰਸ਼ ਹੋ ਰਹੀ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਪੂਰਾ ਦਿਨ ਰੁਕ-ਰੁਕ ਕੇ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਪੰਜਾਬ ‘ਚ ਵੀ ਕੱਲ੍ਹ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਸ਼ੁੱਕਰਵਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਜ਼ੋਰਦਾਰ ਬਾਰਸ਼ ਹੋਈ, ਜਿਸ ਤੋਂ ਬਾਅਦ ਸੜਕਾਂ ‘ਤੇ ਪਾਣੀ ਭਰਿਆ ਦਿਖਾਈ ਦਿੱਤਾ। ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਸ਼ਨੀਵਾਰ ਸਵੇਰ ਤੋਂ ਹੀ ਭਾਰੀ ਬਾਰਸ਼ ਨੇ ਦਸਤਕ ਦਿੱਤੀ। ਜਿਸ ਤੋਂ ਬਾਅਦ ਮੌਸਮ ‘ਚ ਠੰਡਕ ਦਿਖਾਈ ਦਿੱਤੀ। ਉੱਥੇ ਹੀ ਗੁਜਰਾਤ ‘ਚ ਬਾਰਸ਼ ਦੀ ਵਜ੍ਹਾ ਨਾਲ ਆਵਾਜਾਈ ਠੱਪ ਹੋ ਗਈ ਹੈ। ਇੱਥੇ 18 ਸੜਕਾਂ ਬੰਦ ਹੋ ਗਈਆਂ ਹਨ। ਆਈਐਮਡੀ ਨੇ ਇੱਥੇ ਅਗਲੇ ਚਾਰ ਦਿਨਾਂ ਤਕ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਇਲਾਵਾ ਅੱਜ ਰਾਜਸਥਾਨ ਤੇ ਓੜੀਸਾ ‘ਚ ਭਾਰੀ ਬਾਰਸ਼ ਹੋ ਸਕਦੀ ਹੈ। ਇਸ ਸਾਲ ਅਗਸਤ ‘ਚ 12 ਸਾਲ ‘ਚ ਸਭ ਤੋਂ ਘੱਟ ਬਾਰਸ਼ ਹੋਈਭਾਰਤ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਸ ਸਾਲ ਅਗਸਤ ‘ਚ ਪਿਛਲੇ 12 ਸਾਲ ਚ ਸਭ ਤੋਂ ਘੱਟ ਬਾਰਸ਼ ਹੋਈ। ਅਗਸਤ ਮਹੀਨੇ ‘ਚ ਬਾਰਸ਼ ‘ਚ 24 ਫੀਸਦ ਦਰਜ ਕੀਤੀ ਗਈ। ਵਿਭਾਗ ਦੇ ਮੁਤਾਬਕ ਕਮਜ਼ੋਰ ਮਾਨਸੂਨ ਦੇ ਦੋ ਪ੍ਰਮੁੱਖ ਦੌਰ ਦੇਸ਼ਭਰ ‘ਚ 9 ਤੋਂ 16 ਅਗਸਤ ਤੇ 23 ਤੋਂ 27 ਅਗਸਤ ਦੇ ਵਿਚ ਐਕਟਿਵ ਰਹੇ। ਜਦੋਂ ਭਾਰਤ ਦੇ ਉੱਤਰ-ਪੱਛਮੀ, ਮੱਧ ਤੇ ਆਸਪਾਸ ਘੱਟ ਬਾਰਸ਼ ਦਰਜ ਕੀਤੀ ਗਈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਇਸ ਸਾਲ ਅਗਸਤ ‘ਚ ਪਿਛਲੇ 12 ਸਾਲ ਚ ਸਭ ਤੋਂ ਘੱਟ ਬਾਰਸ਼ ਹੋਈ। ਅਗਸਤ ਮਹੀਨੇ ‘ਚ ਬਾਰਸ਼ ‘ਚ 24 ਫੀਸਦ ਦਰਜ ਕੀਤੀ ਗਈ। ਵਿਭਾਗ ਦੇ ਮੁਤਾਬਕ ਕਮਜ਼ੋਰ ਮਾਨਸੂਨ ਦੇ ਦੋ ਪ੍ਰਮੁੱਖ ਦੌਰ ਦੇਸ਼ਭਰ ‘ਚ 9 ਤੋਂ 16 ਅਗਸਤ ਤੇ 23 ਤੋਂ 27 ਅਗਸਤ ਦੇ ਵਿਚ ਐਕਟਿਵ ਰਹੇ। ਜਦੋਂ ਭਾਰਤ ਦੇ ਉੱਤਰ-ਪੱਛਮੀ, ਮੱਧ ਤੇ ਆਸਪਾਸ ਘੱਟ ਬਾਰਸ਼ ਦਰਜ ਕੀਤੀ ਗਈ।

    ਦੇਸ਼ ‘ਚ ਅੱਜ ਦੇ ਮੌਸਮ ਦਾ ਹਾਲ –

    ਪੂਰਬੀ ਰਾਜਸਥਾਨ, ਗੁਜਰਾਤ ਦੇ ਕੁੱਝ ਹਿੱਸਿਆਂ, ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ, ਤਟੀ ਆਂਧਰਾ ਪ੍ਰਦੇਸ਼, ਕੋਂਕਣ ਤੇ ਗੋਆ, ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵੱਖ-ਵੱਖ ਹਿੱਸਿਆਂ ‘ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ ਕੁੱਝ ਥਾਵਾਂ ‘ਤੇ ਭਾਰੀ ਬਾਰਸ਼ ਦੀ ਸੰਭਾਵਨਾ ਹੈ।

    ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ, ਹਰਿਆਣਾ, ਦਿੱਲੀ, ਪੰਜਾਬ ਦੇ ਕੁੱਝ ਹਿੱਸਿਆਂ, ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਸਮ, ਵਿਦਰਭ ਦੇ ਕੁੱਝ ਹਿੱਸਿਆਂ, ਕੋਂਕਣ ਤੇ ਗੋਆ, ਤਟੀ ਕਰਨਾਟਕ ਤੇ ਤੇਲੰਗਾਨਾ, ਕੇਰਲ ਦੇ ਕੁੱਝ ਹਿੱਸਿਆਂ ਚ ਹਲਕੀ ਤੋਂ ਮੱਧਮ ਬਾਰਸ਼ ਸੰਭਵ ਹੈ।

    LEAVE A REPLY

    Please enter your comment!
    Please enter your name here