ਪੰਜਾਬ ‘ਤੇ ਕੋਰੋਨਾ ਦਾ ਸਾਇਆ ਪਰ ਸੂਬਾ ਸਰਕਾਰ ਦੀ ਸਖ਼ਤੀ ਨੂੰ ਟਿੱਚ ਜਾਣਦੇ ਲੋਕ

    0
    124

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਬੁੱਧਵਾਰ ਸੂਬੇ ‘ਚ 63 ਹੋਰ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 3,329 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 28250 ਹੋ ਗਈ ਹੈ। ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 7,672 ਹੋ ਗਈ ਹੈ।

    ਸੂਬੇ ‘ਚ 374 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਜਦਕਿ 51 ਮਰੀਜ਼ ਵੈਂਟੀਲੇਟਰ ‘ਤੇ ਹਨ। ਰਾਹਤ ਦੀ ਗੱਲ ਇਹ ਹੈ ਕਿ 2,46,583 ਮਰੀਜ਼ ਸਿਹਤਯਾਬ ਵੀ ਚੁੱਕੇ ਹਨ। ਪਿਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 11 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਬਰਨਾਲਾ -1, ਬਠਿੰਡਾ -3 ਫਾਜ਼ਿਲਕਾ -4, ਫਿਰੋਜ਼ਪੁਰ -1, ਗੁਰਦਾਸਪੁਰ -2, ਹੁਸ਼ਿਆਰਪੁਰ -4, ਜਲੰਧਰ -7, ਕਪੂਰਥਲਾ -3, ਲੁਧਿਆਣਾ -6, ਮੋਗਾ 2, ਐਸ.ਏ.ਐਸ.ਨਗਰ -3, ਮੁਕਤਸਰ -1, ਪਠਾਨਕੋਟ -2, ਪਟਿਆਲਾ -6, ਸੰਗਰੂਰ -2, ਐਸ ਬੀ ਐਸ ਨਗਰ -3 ਅਤੇ ਤਰਨ ਤਰਨ -2 ਲੋਕਾਂ ਦੀ ਮੌਤ ਹੋਈ ਹੈ।ਪੰਜਾਬ ਵਿੱਚ ਹੁਣ ਤੱਕ 6,44,0181 ਸੈਂਪਲ ਲਏ ਗਏ ਹਨ। ਬੁੱਧਵਾਰ 32,242 ਨਮੂਨੇ ਲਏ ਗਏ। ਪੰਜਾਬ ਵਿੱਚ ਕੁੱਲ੍ਹ ਪਾਜ਼ੀਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 2,82,505 ਹੈ। ਇਕ ਵਾਰ ਕੋਰੋਨਾ ਦੀ ਰਫ਼ਤਾਰ ਮੱਠੀ ਪੈ ਗਈ ਸੀ ਤੇ ਲੋਕਾਂ ਨੇ ਸੁਖ ਦਾ ਸਾਹ ਲਿਆ ਸੀ ਕਿ ਹੁਣ ਇਸ ਮਹਾਂਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਫਰਵਰੀ-ਮਾਰਚ ਆਉਂਦਿਆਂ ਹੀ ਕੋਰੋਨਾ ਨੇ ਮੁੜ ਪੈਰ ਪਸਾਰ ਲਏ। ਕੋਰੋਨਾ ਵਾਇਰਸ ਦੇ ਰੋਜ਼ਾਨਾ ਵਧ ਰਹੇ ਕੇਸਾਂ ਨੇ ਸਰਕਾਰਾਂ ਨੂੰਫਿਕਰ ‘ਚ ਪਾ ਦਿੱਤਾ ਹੈ। ਅਜਿਹੇ ‘ਚ ਲੋਕਾਂ ‘ਚ ਇਹ ਵੀ ਸਹਿਮ ਹੈ ਕਿ ਕਿਤੇ ਪਹਿਲਾਂ ਵਾਂਗ ਮੁੜ ਤੋਂ ਲੌਕਡਾਊਨ ਨਾ ਲੱਗ ਜਾਵੇ। ਹਾਲਾਂਕਿ ਕੇਂਦਰ ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਦੇਸ਼ ‘ਚ ਪੂਰਨ ਲਾਕਡਾਊਨ ਨਹੀਂ ਲੱਗੇਗਾ।

    ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ‘ਚ ਨਾਈਟ ਕਰਫਿਊ ਜਾਰੀ ਹੈ। ਰਾਤ 9 ਵਜੇ ਤੋਂ ਸਵੇਰ 5 ਵਜੇ ਤਕ ਨਾਈਟ ਕਰਫਿਊ ਹੈ। ਮਾਸਕ ਪਾਉਣਾ ਲਾਜ਼ਮੀ ਹੈ। ਪਰ ਜਦੋਂ ਤੁਸੀਂ ਬਜ਼ਾਰਾਂ ‘ਚ ਨਿਕਲਦੇ ਹੋ ਤਾਂ ਪੰਜਾਬ ਸਰਕਾਰ ਦੀ ਇਹ ਸਖ਼ਤੀ ਕਿਤੇ ਨਜ਼ਰ ਨਹੀਂ ਆਉਂਦੀ।

    LEAVE A REPLY

    Please enter your comment!
    Please enter your name here