ਪੰਜਾਬ ‘ਚ ਲੱਗ ਸਕਦੈ ਵੀਕੈਂਡ ਲਾਕਡਾਊਨ, ਰੀਵਿਊ ਮੀਟਿੰਗ ‘ਚ ਹੋਵੇਗਾ ਵਿਚਾਰ

    0
    120

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਇਕ ਵਾਰ ਫਿਰ ਪੰਜਾਬ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਲਗਾਏ ਗਏ ਕ ਨਾਈਟ ਕਰਫ਼ਿਊ ਦੇ ਬਾਵਜੂਦ ਕੋਵਿਡ-19 ਦੇ ਕੇਸ ਵੱਧ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਰੋਨਾ ਬਾਰੇ ਸਮੀਖਿਆ ਬੈਠਕ ਕਰਨਗੇ। ਇਸ ਵਿੱਚਸੂਬੇ ਵਿਚ ਵੀਕੈਂਡ ਲਾਕਡਾਊਨ ਦੇ ਸੰਬੰਧ ਵਿੱਚ ਫ਼ੈਸਲਾ ਲਿਆ ਜਾ ਸਕਦਾ ਹੈ।

    ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਮ ਜ਼ਾਹਿਰ ਨਾ ਕਰਨ ਦੀ ਸ਼ਰਤ ਉੱਤੇ ਦੱਸਿਆ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸੂਬੇ ਵਿਚ ਲਾਕਡਾਊਨ ਲਾਗੂ ਕਰਨ ਤੋਂ ਬਚਿਆ ਜਾਵੇਗਾ। ਇਸ ਕਾਰਨ ਕੋਰੋਨਾ ਉੱਤੇ ਕੰਟਰੋਲ ਕਰਨ ਲਈ ਵੀਕੈਂਡ ਕਰਫਿਊ ਹੀ ਕਾਰਗਰ ਹਥਿਆਰ ਹੈ। ਹਾਲਾਂਕਿ ਸੂਬੇ ਵਿਚ ਜਾਰੀ ਫਸਲ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਚੱਲਦੀ ਰਹੇਗੀ। ਇਸ ਉੱਤੇ ਕੋਈ ਬੰਦਿਸ਼ ਨਹੀਂ ਲਗਾਈ ਜਾਵੇਗੀ।

    ਸੋਸ਼ਲ ਡਿਸਟੈਂਸਿੰਗ ਦੇ ਪ੍ਰਤੀ ਲੋਕਾਂ ਦੀ ਵਧਦੀ ਲਾਪਰਵਾਹੀ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਇਸੇ ਹਫ਼ਤੇ ਤੋਂ ਵੀਕੈਂਡ ਲਾਕਡਾਊਨ ਲਾਊਣ ਦੀ ਸਿਫਾਰਿਸ਼ ਕੀਤੀ ਜਾਵੇਗੀ। ਇਸ ਸਮੇਂ ਪੂਰੇ ਸੂਬੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਦਾ ਕਰਫਿਊ ਲਾਗੂ ਹੈ ਪਰ ਇਹ ਅਸਰਦਾਰ ਸਾਬਿਤ ਨਹੀਂ ਹੋ ਰਿਹਾ ਹੈ।ਮਹਾਂਰਾਸ਼ਟਰ ‘ਚ ਵੀਕੈਂਡ ਲਾਕਡਾਊਨ ਦੇ ਬਾਅਦ ਹੁਣ ਸਖਤ ਪਾਬੰਦੀਆਂ ਲਗਾਈਆਂ ਗਈਆ ਹਨ। ਮਹਾਂਰਾਸ਼ਟਰ ਵਿਚ ਪੂਰਾ ਲਾਕਡਾਊਨ ਲੱਗ ਸਕਦੈ ਹੈ। ਮਹਾਂਰਾਸ਼ਟਰ ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਸਰਕਾਰ ਬਹੁਤ ਸਖ਼ਤ ਫ਼ੈਸਲੇ ਲੈ ਰਹੀ ਹੈ।ਇਸੀ ਤਰ੍ਹਾਂ ਯੂਪੀ ‘ਚ ਵੀ ਲਾਕਡਾਊਨ ਦੀ ਤਿਆਰੀ ਹੋ ਰਹੀ ਹੈ।

    ਇਸ ਸਬੰਧ ਵਿਚ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਰਾਤ ਦੇ ਕਰਫਿਊ ਦੌਰਾਨ ਕੰਮਕਾਜੀ ਲੋਕਾਂ ਨੂੰ ਆਉਣ-ਜਾਣ ਦੀ ਛੋਟ ਦਿੱਤੀ ਗਈ ਹੈ ਪਰ ਬਿਨਾਂ ਕੰਮ ਦੇ ਘੁੰਮਣ-ਫਿਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾਵੇਗੀ। ਸੂਬੇ ਵਿਚ ਮਾਸਕ ਨਾ ਪਾਉਣ ਵਾਲੇ ਲੋਕਾਂ ਦੇ ਨਾ ਸਿਰਫ਼ ਚਲਾਣ ਕੱਟੇ ਜਾਣਗੇ ਬਲਕਿ ਉਨ੍ਹਾਂ ਦੇ ਕੋਵਿਡ ਟੈਸਟ ਵੀ ਕਰਵਾਏ ਜਾਣਗੇ।

     

    LEAVE A REPLY

    Please enter your comment!
    Please enter your name here