ਪੰਜਾਬ ‘ਚ ਮੁੜ ਲੱਗ ਸਕਦਾ ਲਾਕਡਾਊਨ, ਸਿਹਤ ਮੰਤਰੀ ਦਾ ਦਾਅਵਾ !

    0
    174

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਸਿਮਰਨ)

    ਚੰਡੀਗੜ੍ਹ : ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੜ ਤੋਂ ਲਾਕਡਾਊਨ ਲਾਏ ਜਾਣ ਦੀ ਗੱਲ ਕਹੀ ਹੈ।

    ਸਿਹਤ ਮੰਤਰੀ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਕਾਬੂ ਕਰਨ ਲਈ ਮੁੜ ਤੋਂ ਲਾਕਡਾਊਨ ‘ਚ ਸਖ਼ਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲੇ ਤੱਕ ਪੰਜਾਬ ਦੇ ਹਲਾਤ ਬਾਕੀ ਸੂਬਿਆਂ ਨਾਲੋਂ ਬੇਹਤਰ ਹਨ ਪਰ ਦਿੱਲੀ ਤੋਂ ਆਵਾਜਾਈ ਸੂਬੇ ਲਈ ਵੱਡੀ ਪਰੇਸ਼ਾਨੀ ਬਣੀ ਹੋਈ ਹੈ।

    ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ‘ਚ ਕੋਰੋਨਾ ਕੇਸਾਂ ਦੇ ਵਧਣ ਦਾ ਕਾਰਨ ਦਿੱਲੀ ਬਣ ਰਿਹਾ ਹੈ। ਦਿੱਲੀ ਤੋਂ ਆਉਣ ਵਾਲੇ ਲੋਕਾਂ ਕਾਰਨ ਪੰਜਾਬ ‘ਚ ਕੋਰੋਨਾਵਾਇਰਸ ਵੱਧ ਰਿਹਾ ਹੈ।

     

    LEAVE A REPLY

    Please enter your comment!
    Please enter your name here