ਪੰਜਾਬ ’ਚ ਗੰਭੀਰ ਹੋਇਆ ਬਿਜਲੀ ਸੰਕਟ, ਕੋਲਾ ਮੁੱਕਿਆ, ਕੱਟ ਸ਼ੁਰੂ !

    0
    164

    ਪਟਿਆਲਾ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਵਿਚ ਬਿਜਲੀ ਸੰਕਟ ਹੋਰ ਡੂੰਘਾ ਹੋ ਗਿਆ ਤੇ ਥਰਮਲਾਂ ਵਿਚ ਕੋਲਾ ਮੁੱਕਣ ਮਗਰੋਂ ਬਿਜਲੀ ਨਿਗਮ ਨੇ ਬਿਜਲੀ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿਚ ਇਸ ਵੇਲੇ ਪੰਜ ਵਿਚੋਂ ਦੋ ਥਰਮਲ ਪਲਾਂਟਾਂ ਵਿਚ ਕੋਲਾ ਬਿਲਕੁਲ ਮੁੱਕ ਗਿਆ ਹੈ, ਤੀਜੇ ਥਰਮਲ ਪਲਾਂਟ ਵਿਚ ਇਕ ਦਿਨ ਦਾ ਕੋਲਾ ਪਿਆ ਹੈ ਤੇ ਇਸ ਨਾਲ ਹੀ ਗੋਇੰਦਵਾਲ ਸਾਹਿਬ ਪਲਾਂਟ ਬਿਜਲੀ ਉਤਪਾਦਨ ਕਰ ਰਿਹਾ ਹੈ। ਸਰਕਾਰੀ ਖੇਤਰ ਦੇ ਰੋਪੜ ਤੇ ਲਹਿਰਾ ਮੁਹੱਬਤ ਪਲਾਂਟਵਿਚ ਭਾਵੇਂ ਕ੍ਰਮਵਾਰ 6 ਅਤੇ 4 ਦਿਨ ਦਾ ਕੋਲਾ ਪਿਆ ਹੈ ਪਰ ਉਹ ਐਮਰਜੈਂਸੀ ਹਾਲਾਤਾਂ ਰੱਖਿਆ ਗਿਆ ਹੈ ਤੇ ਦੋਵੇਂ ਪਲਾਂਟ ਬੰਦ ਹਨ।

    ਬਿਜਲੀ ਨਿਗਮ ਇਸ ਵੇਲੇ ਬਿਜਲੀ ਦੀ ਮੰਗ ਪੂਰੀ ਕਰਨ ਵਾਸਤੇ 1500 ਮੈਗਾਵਾਟ ਬਿਜਲੀ ਦੀ ਖ਼ਰੀਦ ਕਰ ਰਿਹਾ ਹੈ। ਇਸ ਵੇਲੇ ਪੰਜਾਬ ਵਿਚ ਬਿਜਲੀ ਦੀ ਮੰਗ ਪੰਜ ਹਜ਼ਾਰ ਮੈਗਾਵਾਟ ਦੇ ਕਰੀਬਹੈ। ਇਸ ਵਿਚੋਂ ਬਹੁ ਗਿਣਤੀ ਬੈਂਕਿੰਗ ਰਾਹੀਂ ਮਿਲ ਰਹੀਹੈ। ਆਪਣੇ ਪੱਧਰ ’ਤੇ ਬਿਜਲੀ ਨਿਗਮ ਰੋਜ਼ਾਨਾ ਕਰੀਬ 13 ਤੋਂ 15ਸੌ ਮੈਗਾਵਾਟ ਬਿਜਲੀ ਪੈਦਾਵਾਰ ਕਰ ਰਿਹਾ ਹੈ ਜਿਸ ਵਿਚੋਂ ਪਣ ਬਿਜਲੀ ਪ੍ਰਾਜੈਕਟਾਂ ਤੇ ਨਵਿਆਉਣਯੋਗ ਊਰਜਾ ਸਰੋਤ ਪ੍ਰਮੁੱਖ ਹਨ।

    ਬਿਜਲੀ ਨਿਗਮ ਦੇ ਸੀ ਐੱਮ ਡੀ ਏ ਵੇਨੁ ਪ੍ਰਸਾਦ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਕੋਲਾ ਸਪਲਾਈ ਬਹਾਲ ਨਾ ਹੋਈ ਤਾਂ ਫਿਰ ਨਵੰਬਰ ਮਹੀਨੇ ਵਿਚ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

     

    LEAVE A REPLY

    Please enter your comment!
    Please enter your name here