ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬੇਅਦਬੀ ਮਾਮਲੇ ’ਚ ਦਿੱਤੇ ਇਹ ਹੁਕਮ

    0
    133

    ਚੰਡੀਗੜ੍ਹ, ਜਨਗਾਥਾ ਟਾਇਮਜ਼: (ਰਵਿੰਦਰ)

    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2015 ਦੇ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਨੂੰ ਬਦਲਣ ਦੀ ਹਦਾਇਤ ਕੀਤੀ ਹੈ।

    ਜਸਟਿਸ ਅਮੋਲ ਰਤਨ ਦੇ ਬੈਂਚ ਨੇ ਵਿਸਥਾਰਿਤ ਹੁਕਮ ਵਿਚ ਕਿਹਾ ਹੈ ਕਿ ਭਾਵੇਂ ਅਦਾਲਤ ਡੀ.ਆਈ.ਜੀ. ਆਰ ਐਸ ਖੱਟੜਾ ਦੀ ਅਗਵਾਈ ਹੇਠ ਐਸ ਆਈ ਟੀ ਵੱਲੋਂ ਕੀਤੀ ਜਾਂਚ ਖਾਰਜ ਨਹੀਂ ਕਰ ਰਹੀ ਪਰ ਟੀਮ ਦੀ ਅਗਵਾਈ ਇਕ ਵੱਖਰੇ ਅਫ਼ਸਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਟੀਸ਼ਨਰ ਦੇ ਮਨ ਵਿਚ ਕਿਸੇ ਵੀ ਤਰ੍ਹਾਂ ਪੱਖਪਾਤ ਨਾ ਕੀਤੇ ਜਾਣਾ ਯਕੀਨੀ ਬਣਾਇਆ ਜਾ ਸਕੇ।

    ਅਦਾਲਤ ਨੇ ਇਹ ਫ਼ੈਸਲਾ ਡੇਰਾ ਸਿਰਸਾ ਦੇ ਪ੍ਰੇਮੀ ਸੁਖਜਿੰਦਰ ਸਿੰਘ ਵੱਲੋਂ ਪਾਈ ਪਟੀਸ਼ਨ ’ਤੇ ਸੁਣਾਇਆ ਹੈ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਅਦਾਲਤ ਦੇ ਫ਼ੈਸਲੇ ਨਾਲ ਖੱਟੜਾ ’ਤੇ ਕਿਸੇ ਵੀ ਤਰੀਕੇ ਦਾ ਅਸਰ ਨਹੀਂ ਪਵੇਗਾ।

     

    LEAVE A REPLY

    Please enter your comment!
    Please enter your name here