ਪ੍ਰੋਸਸ ਵਲੋਂ ਪੀਐਮ-ਕੇਅਰਸ ਫੰਡ ਵਿਚ 100 ਕਰੋੜ ਦੇ ਯੋਗਦਾਨ ਦਾ ਐਲਾਨ !

    0
    129
    Prosus

    ਨਵੀਂ ਦਿੱਲੀ, ਜਨਗਾਥਾ ਟਾਇਮਜ਼ : (ਸਿਮਰਨ)

    ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਦੁਨੀਆਂ ਦੇ ਕਈ ਦੇਸ਼ਾਂ ਵਿਚ ਕਹਿਰ ਮਚਾਇਆ ਹੋਇਆ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਸਾਰੇ ਸੂਬਿਆਂ ਵਿਚ ਲਾਕਡਾਊਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਨੂੰ ਪੀਐੱਮ ਕੇਅਰ ਫੰਡ ਵਿਚ ਦਾਨ ਕਰਨ ਦੀ ਅਪੀਲ ਕੀਤੀ ਹੈ। ਪੀਐੱਮ ਦੀ ਅਪੀਲ ਉਤੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ, ਕਾਰਪੋਰੇਸ਼ਨਾਂ ਅਤੇ ਕੰਪਨੀਆਂ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਤਹਿਤ ਦਾਨ ਕਰ ਰਹੀਆਂ ਹਨ। ਇਸ ਦੌਰਾਨ ਖ਼ਪਤਕਾਰ ਇੰਟਰਨੈਟ ਫਰਮ ਪ੍ਰੋਸਸ, ਜਿਸ ਨੇ ਸਵਿਗੀ, ਬੀਵਾਈਜੇਯੂ ਵਰਗੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਹੈ, ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਰਾਹਤ ਫੰਡ, ਕੋਰੋਨਾ ਵਾਇਰਸ ਦੇ ਮਹਾਂਮਾਰੀ ਨਾਲ ਨਜਿੱਠਣ ਲਈ ਬਣਾਈ ਗਈ ਪ੍ਰਧਾਨ ਮੰਤਰੀ-ਰਾਹਤ ਫੰਡ ਲਈ ਉਹ 100 ਕਰੋੜ ਰੁਪਏ ਦਾ ਯੋਗਦਾਨ ਦੇਵੇਗੀ।

    ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਐਮਰਜੈਂਸੀ ਹਾਲਾਤ ਵਿਚ ਨਾਗਰਿਕਾਂ ਦੀ ਮੱਦਦ ਅਤੇ ਰਾਹਤ ਫੰਡ ਵਿਚ ਸਹਾਇਤਾ ਵਜੋਂ 100 ਕਰੋੜ ਰੁਪਏ ਦਾਨ ਕਰੇਗੀ। ਪ੍ਰੋਸਸ ਨੇ 2005 ਤੋਂ ਹੁਣ ਤਕ ਲਗਭਗ ਪੰਜ ਬਿਲੀਅਨ ਡਾਲਰ (ਲਗਭਗ 37,900 ਕਰੋੜ ਰੁਪਏ) ਭਾਰਤੀ ਟੈਕਨਾਲੋਜੀ ਕੰਪਨੀਆਂ ਵਿੱਚ ਨਿਵੇਸ਼ ਕੀਤੇ ਹਨ। ਉਸ ਦੇ ਪੋਰਟਫੋਲੀਓ ਵਿੱਚ ਬ੍ਰੇਨਲੇ, ਕੋਡੇਕੇਡੇਮੀ, ਈ-ਮੈਗ, ਆਨਰ, ਆਈਫੂਡ, ਲਾਜ਼ੀਪੇ, ਮੂਵਲੀ, ਓਐਲਐਕਸ, ਪੇਅ ਅਤੇ ਸਵਿਗੀ ਵਰਗੀਆਂ ਕੰਪਨੀਆਂ ਸ਼ਾਮਲ ਹਨ।

    ਪ੍ਰੋਸਸ ਅਤੇ ਨੈਸਪਰਜ਼ ਗਰੁੱਪ ਦੇ ਸੀਈਓ ਬੌਬ ਵੈਨ ਡੀਜਕ ਨੇ ਕਿਹਾ ਕਿ ਇਹ ਬੇਮਿਸਾਲ ਸਮੇਂ ਵਿਚ ਅਸੀਂ ਭਾਰਤ ਵਿਚ ਚੱਲ ਰਹੇ ਯਤਨਾਂ ਵਿਚ ਯੋਗਦਾਨ ਪਾਉਣਾ ਚਾਹੁੰਦੇ ਹਾਂ। ਸਰਕਾਰੀ ਅਤੇ ਨਾਗਰਿਕ ਅਦਾਰਿਆਂ ਨਾਲ ਕੰਮ ਕਰਕੇ, ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਇਸ ਬੇਹੱਦ ਔਖੇ ਪੜਾਅ ‘ਤੇ ਕਾਬੂ ਪਾ ਲਵੇਗਾ। ”

     

    LEAVE A REPLY

    Please enter your comment!
    Please enter your name here