ਪ੍ਰਸ਼ਾਸਨ ਨਾਲ ਗੱਲਬਾਤ ਲਈ ਪਹੁੰਚੀ, ਟਿਕੈਤ, ਚੜੂਨੀ ਤੇ ਯੋਗੇਂਦਰ ਯਾਦਵ ਦੀ 11 ਮੈਂਬਰੀ ਕਮੇਟੀ, ਜਾਣੋ ਕੀ ਕਿਹਾ

    0
    159

    ਕਰਨਾਲ, (ਰੁਪਿੰਦਰ) :

    ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ’ਤੇ 28 ਅਗਸਤ ਨੂੰ ਹੋਏ ਲਾਠੀਚਾਰਜ ਦੇ ਵਿਰੋਧ ’ਚ ਅੱਜ ਕਿਸਾਨਾਂ ਦੀ ਮਹਾਂਪੰਚਾਇਤ ਸ਼ੁਰੂ ਹੋ ਗਈ ਹੈ। ਮਹਾਪੰਚਾਇਤ ’ਚ ਪਹੁੰਚਣ ਲਈ ਸਵੇਰੇ ਦਸ ਵਜੇ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ। ਕਰੀਬ ਸਵਾ ਘੰਟੇ ਬਾਅਦ 11.15 ਵਜੇ ਮਹਾਂਪੰਚਾਇਤ ਸ਼ੁਰੂ ਹੋਈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੀ ਪਹੁੰਚ ਗਏ ਹਨ। ਮਹਾਂਪੰਚਾਇਤ ’ਚ ਗੁਰਨਾਮ ਸਿੰਘ ਚੜੂਨੀ ਤੋਂ ਇਲਾਵਾ ਰਾਕੇਸ਼ ਟਿਕੈਤ ਅਤੇ ਯੋਗੇਂਦਰ ਯਾਦਵ ਵੀ ਪਹੁੰਚੇ ਗਏ ਹਨ।

    ਯੋਗੇਂਦਰ ਯਾਦਵ ਨੇ ਕਿਹਾ, ਸਰਕਾਰ ਦੇ ਆਦੇਸ਼ ਤੋਂ ਬਾਅਦ ਕਰਨਾਲ ਡੀਸੀ ਨੇ ਪ੍ਰੈੱਸ ਕਾਨਫਰੰਸ ਕਰਕੇ ਇੰਟਰਨੈੱਟ ਬੰਦ ਕਰਨ ਅਤੇ ਕਿਸਾਨਾਂ ਨੂੰ ਆਉਣ ਤੋਂ ਰੋਕਣ ਲਈ ਕਿਹਾ ਗਿਆ ਸੀ। ਸੰਯੁਕਤ ਕਿਸਾਨ ਮੋਰਚੇ ਨੇ ਇਸਨੂੰ ਇਕ ਚੁਣੌਤੀ ਦੇ ਤੌਰ ’ਤੇ ਲਿਆ। ਸ਼ਾਮ ਨੂੰ ਹੀ ਇਸ ਬਾਰੇ ਉੱਚ ਨੇਤਾਵਾਂ ਨੇ ਬੈਠਕ ਕਰਕੇ ਮੰਥਨ ਕੀਤਾ। ਇਸ ਤੋਂ ਬਾਅਦ ਕੂਚ ਕੀਤਾ ਗਿਆ। ਯੋਗੇਂਦਰ ਯਾਦਵ ਨੇ ਕਿਹਾ, ਹੁਣ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕਿਹੜਾ ਕਾਨੂੰਨ ਕਿਸੇ ਦਾ ਸਿਰ ਪਾੜਨ ਦੀ ਆਗਿਆ ਦਿੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਨੁਸ਼ਾਸਨ ਕਿਸੀ ਵੀ ਸੂਰਤ ’ਚ ਭੰਗ ਨਹੀਂ ਹੋਣਾ ਚਾਹੀਦਾ। ਇਹ ਤਾਂ ਸਰਕਾਰ ਦਾ ਇਰਾਦਾ ਹੈ ਕਿ ਅਨੁਸ਼ਾਸਨ ਭੰਗ ਹੋਵੇ ਪਰ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। ਅੱਜ ਦਿਖਾ ਦੇਵਾਂਗੇ ਕਿ ਕਿਸਾਨ ਅਨੁਸ਼ਾਸਨ ਪਸੰਦ, ਨਿਆਂ ਪਸੰਦ ਅਤੇ ਏਕਤਾ ਸ਼ਕਤੀ ਵਾਲਾ ਹੈ।

    ਚੜੂਨੀ ਨੇ ਕਿਹਾ, ਪ੍ਰਸ਼ਾਸਨ ਨੇ ਗੱਲਬਾਤ ਲਈ ਬੁਲਾਇਆ ਹੈ। ਪ੍ਰਸ਼ਾਸਨ ਨੇ ਕਿਹਾ ਕਿ ਮਿੰਨੀ ਸਕੱਤਰੇਤ ’ਚ ਘਿਰਾਓ ਕਰਨ ਤੋਂ ਪਹਿਲਾਂ ਇਕ ਵਾਰ ਗੱਲ ਜ਼ਰੂਰ ਕਰੋ। ਚੜੂਨੀ ਨੇ ਮੰਚ ਤੋਂ ਹੀ ਲੋਕਾਂ ਦੀ ਰਾਏ ਮੰਗੀ। ਉਨ੍ਹਾਂ ਨੇ ਕਿਹਾ ਕਿ ਕੂਚ ਕਰਨਾ ਚਾਹੀਦਾ ਹੈ ਜਾਂ ਨਹੀਂ। ਕੁਝ ਲੋਕਾਂ ਨੇ ਸਮਰਥਨ ਕੀਤਾ ਤਾਂ ਕੁੱਝ ਲੋਕਾਂ ਨੇ ਇਸਨੂੰ ਨਕਾਰਿਆ। ਪ੍ਰਸ਼ਾਸਨ ਨੇ 11 ਮੈਂਬਰੀ ਕਮੇਟੀ ਨੂੰ ਵਾਰਤਾ ਲਈ ਜ਼ਿਲ੍ਹਾ ਮਿੰਨੀ ਸਕੱਤਰੇਤ ਬੁਲਾਇਆ ਹੈ। ਮਿੰਨੀ ਸਕੱਤਰੇਤ ‘ਚ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਟਿਕੈਤ, ਚੜੂਨੀ ਅਤੇ ਯੋਗੇਂਦਰ ਯਾਦਵ ਦੀ 11 ਮੈਂਬਰੀ ਕਮੇਟੀ ਪਹੁੰਚੀ ਗਈ ਹੈ। ਉਥੇ ਹੀ ਕਿਸਾਨ ਨੇਤਾਵਾਂ ਦੇ ਪਹੁੰਚਣ ’ਤੇ ਮਿੰਨੀ ਸਕੱਤਰੇਤ ਦੀ ਕਿਲੇਬੰਦੀ ਕਰ ਦਿੱਤੀ ਗਈ। ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਹੈ। ਬਿਲਡਿੰਗ ਵੱਲੋਂ ਆਉਣ-ਜਾਣ ਵਾਲੇ ਰਸਤਿਆਂ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।

    ਇਹ ਕਮੇਟੀ ਕਰੇਗੀ ਪ੍ਰਸ਼ਾਸਨ ਨਾਲ ਗੱਲਬਾਤ –

    ਕਰਨਾਲ ਪ੍ਰਸ਼ਾਸਨ ਦੁਆਰਾ ਮੀਟਿੰਗ ਦੀ ਪੇਸ਼ਕਸ਼ ’ਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਰਾਕੇਸ਼ ਟਿਕੈਤ, ਬਲਵੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਡਾ. ਦਰਸ਼ਨਪਾਲ, ਰਾਮ ਪਾਲ ਚਹਿਲ, ਅਜੈ ਰਾਣਾ, ਸੁਖਵਿੰਦਰ ਸਿੰਘ, ਵਿਕਾਸ ਸਿਸਰ, ਯੋਗੇਂਦਰ ਯਾਦਵ, ਕਾਮਰੇਡ ਇੰਦਰਜੀਤ ਸਿੰਘ, ਸੁਰੇਸ਼ ਗੋਤ ਨੂੰ ਕਮੇਟੀ ’ਚ ਸ਼ਾਮਿਲ ਕੀਤਾ ਗਿਆ ਹੈ।

    ਹਥਿਆਰ ਲੈ ਕੇ ਸਾਡੇ ਦੁਸ਼ਮਣ –

    ਚੜੂਨੀ ਨੇ ਕਿਹਾ, ਸੂਚਨਾ ਮਿਲੀ ਹੈ ਕਿ ਸਾਡੇ ਵਿਚਕਾਰ ਕੁਝ ਲੋਕ ਹਥਿਆਰ ਲੈ ਕੇ ਆਏ ਹਨ। ਇਹ ਗਲ਼ਤ ਹੈ। ਜੇਕਰ ਅਜਿਹਾ ਹੈ ਤਾਂ ਤੁਰੰਤ ਉਨ੍ਹਾਂ ਦੀ ਪਛਾਣ ਕਰਕੇ ਮੰਚ ’ਤੇ ਲਿਆਂਦਾ ਜਾਵੇ। ਜੋ ਹਥਿਆਰ ਲੈ ਕੇ ਆਏ ਹਨ। ਉਹ ਸਾਡੇ ਦੁਸ਼ਮਣ ਹਨ। ਸਾਨੂੰ ਵਾਰ ਨਹੀਂ ਕਰਨਾ ਚਾਹੀਦਾ ਹੈ, ਸ਼ਾਂਤੀਪੂਰਣ ਢੰਗ ਨਾਲ ਗੱਲ ਰੱਖਣੀ ਚਾਹੀਦੀ ਹੈ।

    ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਭਰ ਤੋਂ ਕਈ ਵੱਡੇ ਕਿਸਾਨ ਨੇਤਾਵਾਂ ਦਾ ਸਮਰਥਨ ਮਿਲ ਰਿਹਾ ਹੈ। ਕਰਨਾਲ ਦੀ ਜ਼ਮੀਨ ’ਤੇ ਸੈਲਾਬ ਆਵੇਗਾ। ਹਰਿਆਣਾ ਸਮੇਤ ਤੇਲੰਗਾਨਾ, ਪੰਜਾਬ, ਕੇਰਲ, ਦੱਖਣੀ ਭਾਰਤ ਤੇ ਮੱਧ ਪ੍ਰਦੇਸ਼ ਤੋਂ ਕਿਸਾਨ ਨੇਤਾ ਮਹਾਪੰਚਾਇਤ ’ਚ ਆਏ ਹਨ। ਉਨ੍ਹਾਂ ਨੇ ਕਿਹਾ, ਅਸੀਂ ਪਹਿਲੇ ਮਿਸ਼ਨ ’ਚ ਕਾਮਯਾਬ ਹੋ ਗਏ। ਪੁਲਿਸ ਪ੍ਰਸ਼ਾਸਨ ਨੇ ਰੋਕਣ ਦੀ ਕਵਾਇਦ ਤਾਂ ਕੀਤੀ, ਪਰ ਮਹਾਂਪੰਚਾਇਤ ਸ਼ੁਰੂ ਹੋ ਗਈ। ਹੁਣ ਦੂਸਰੇ ਮਿਸ਼ਨ ਮਿੰਨੀ ਸਕੱਤਰੇਤ ਦੇ ਘਿਰਾਓ ਲਈ ਮੰਚ ਤੋਂ ਫ਼ੈਸਲਾ ਲਿਆ ਜਾਵੇਗਾ। ਚੜੂਨੀ ਨੇ ਕਿਹਾ, ਮੰਚ ’ਚ ਸੰਯੁਕਤ ਰੂਪ ਨਾਲ ਸਾਂਝਾ ਫ਼ੈਸਲਾ ਲਿਆ ਜਾਵੇਗਾ। ਇਸਤੋਂ ਬਾਅਦ ਮੰਚ ਤੋਂ ਹੀ ਫ਼ੈਸਲਾ ਦੱਸਿਆ ਜਾਵੇਗਾ। ਅਸੀਂ ਹਰ ਹਾਲਾਤ ’ਚ ਕਾਮਯਾਬ ਹੋਵਾਂਗੇ।

    ਇਥੇ-ਇਥੇ ਪੁਲਿਸ ਦਾ ਪਹਿਰਾ –

    ਅਨਾਜ ਮੰਡੀ ’ਚ ਕਿਸਾਨਾਂ ਦੀ ਮਹਾਂਪੰਚਾਇਤ ਦੇ ਚੱਲਦਿਆਂ ਸੁਰੱਖਿਆ ਦੀ ਹਦਾਇਤ ਨਾਲ ਸ਼ਹਿਰ ਦੇ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਹੈ। ਬਲੜੀ ਬਾਈਪਾਸ, ਅਗਰਸੇਨ ਚੌਕ, ਸਟੈਂਡ, ਨਮਸਤੇ ਚੌਕ, ਆਈਟੀਆਈ ਚੌਕ, ਸੈਕਟਰ-6 ਚੌਕ, ਹਾਂਸੀ ਰੋਡ, ਚਿੜਾਵ ਮੋਡ, ਕਾਛਵਾ ਰੋਡ ਸਥਿਤ ਪਿੰਗਲੀ ਚੌਕ ਦੇ ਕੋਲ ਪੁਲਿਸ ਦਾ ਪਹਿਰਾ ਹੈ।

    ਮਹਾਂਪੰਚਾਇਤ ਤੋਂ ਪਹਿਲਾਂ ਹੀ ਕਰਨਾਲ ’ਚ ਤੇਜ਼ ਬਾਰਿਸ਼ ਹੋ ਰਹੀ ਹੈ। ਉਥੇ ਹੀ, ਮਹਾਂਪੰਚਾਇਤ ਕਾਰਨ ਪ੍ਰਸ਼ਾਸਨ ਵੀ ਅਲਰਟ ਹੈ। ਕਰਨਾਲ ’ਚ ਧਾਰਾ 144 ਲਾਗੂ ਹੈ। ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਰੂਟ ਡਾਇਵਰਟ ਕੀਤਾ ਗਿਆ। ਕਰਨਾਲ, ਪਾਣੀਪਤ ਸਮੇਤ ਪੰਜ ਜ਼ਿਲ੍ਹਿਆਂ ’ਚ ਇੰਟਰਨੈੱਟ ਅਤੇ ਐੱਸਐੱਮਐੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉਥੇ ਹੀ ਭਾਕਿਯੂ ਸਟੇਟ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਇਕ ਵੀਡੀਓ ਜਾਰੀ ਕੀਤੀ ਹੈ। ਨਵੀਂ ਅਨਾਜ ਮੰਡੀ ਦਾ ਸ਼ੈੱਡ ਪੂਰਾ ਖ਼ਾਲੀ ਹੈ। 10 ਵਜੇ ਆਉਣ ਦੇ ਬਾਵਜੂਦ ਹਾਲੇ ਤਕ ਸਟੇਜ ’ਤੇ ਕੋਈ ਨਹੀਂ ਹੈ। ਮਾਈਕ ਵੀ ਨਹੀਂ ਲੱਗੇ। ਹਾਲੇ ਤਕ ਤਿੰਨ ਸੌ ਲੋਕ ਪਹੁੰਚੇ ਹਨ। ਕੋਈ ਵੱਡਾ ਨੇਤਾ ਹਾਲੇ ਤਕ ਨਹੀਂ ਪਹੁੰਚਿਆ। ਅਨਾਜ ਮੰਡੀ ਦੇ ਪੰਜ ਗੇਟਾਂ ’ਤੇ ਪੁਲਿਸ ਤਾਇਨਾਤ ਹੈ। ਪੰਚਾਇਤ ਆਪਣੇ ਨਿਰਧਾਰਿਤ ਸਮੇਂ ਤੋਂ ਕਰੀਬ ਦੋ ਘੰਟੇ ਦੇਰੀ ਨਾਲ ਸ਼ੁਰੂ ਹੋ ਸਕਦੀ ਹੈ।

    ਚੜੂਨੀ ਨੇ ਕੀਤੀ ਅਪੀਲ –

    ਚੜੂਨੀ ਨੇ ਵੀਡੀਓ ਜਾਰੀ ਕਰਕੇ ਕਿਹਾ, ਪੁਲਿਸ ਨੇ ਅਨਾਜ ਮੰਡੀ ’ਚ ਪੰਚਾਇਤ ਨੂੰ ਲੈ ਕੇ ਨਾਕੇ ਲਗਾ ਕੇ ਸੀਲ ਕਰ ਦਿੱਤਾ ਗਿਆ ਸੀ। ਉਥੇ ਹੀ ਹੁਣ ਮੈਸੇਜ ਆਇਆ ਹੈ ਕਿ ਪੁਲਿਸ ਨੇ ਨਾਕੇ ਖੋਲ੍ਹ ਦਿੱਤੇ ਹਨ। ਕਿਸੇ ਨੂੰ ਰੋਕਿਆ ਨਹੀਂ ਜਾਵੇਗਾ। ਚੜੂਨੀ ਨੇ ਕਿਹਾ ਕਿ ਹੁਣ ਸਾਥੀਆਂ ਨੂੰ ਅਪੀਲ ਹੈ ਕਿ ਸ਼ਾਂਤੀ ਨਾਲ ਮੰਡੀ ’ਚ ਪਹੁੰਚਣਾ ਹੈ। ਹੁੱਲੜਬਾਜ਼ੀ ਅਤੇ ਹੰਗਾਮਾ ਨਹੀਂ ਕਰਨਾ ਹੈ। ਰਸਤੇ ’ਚ ਪੁਲਿਸ ਖੜ੍ਹੀ ਹੈ ਤਾਂ ਉਸਨੂੰ ਕੁਝ ਨਹੀਂ ਬੋਲਣਾ। ਸਾਡਾ ਅੰਦੋਲਨ ਸ਼ਾਂਤੀਪੂਰਵਕ ਹੋਵੇਗਾ। ਕਿਸੀ ਸਾਥੀ ਨੇ ਗੜਬੜੀ ਕੀਤੀ ਤਾਂ ਅੰਦੋਲਨ ਤੋਂ ਟੁੱਟ ਜਾਵੇਗਾ। ਕਿਸੇ ਨੇ ਕੋਈ ਗੜਬੜ ਨਹੀਂ ਕਰਨੀ ਹੈ। ਪੁਲਿਸ ਦਾ ਮੈਸੇਜ ਆ ਗਿਆ ਹੈ ਕਿ ਸਾਰੇ ਬੈਰੀਕੇਡਸ ਹਟਾ ਰਹੇ ਹਨ। ਉਥੇ ਹੀ ਕਿਸਾਨ ਪੰਚਾਇਤ ’ਚ ਫ਼ੈਸਲਾ ਲਿਆ ਜਾਵੇਗਾ।ਕਰਨਾਲ ਅਨਾਜ ਮੰਡੀ ’ਚ ਐੱਸਡੀਐੱਮ ਖ਼ਿਲਾਫ਼ ਨਾਅਰੇਬਾਜ਼ੀ

    ਸਵੇਰੇ 8 ਵਜੇ ਤੋਂ ਹੀ ਬੂੰਦਾਬਾਂਦੀ ਦੇ ਬਾਵਜੂਦ ਕਰਨਾਲ ਅਨਾਜ ਮੰਡੀ ’ਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਪਿਯੋਂਤ ਟੋਲ ਅਤੇ ਬਸਤਾੜਾ ਟੋਲ ’ਤੇ ਰਣਨੀਤੀ ਤਿਆਰ ਕਰਨ ਦੇ ਬਾਅਦ ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਅਨਾਜ ਮੰਡੀ ਪਹੁੰਚੇ ਅਤੇ ਮੰਡੀ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਐੱਸਡੀਐੱਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੀ ਭੀੜ੍ਹ ਵੱਧਣ ਦੇ ਨਾਲ-ਨਾਲ ਹਾਲਾਤ ਨਾਜ਼ੁਕ ਬਣੇ ਹੋਏ ਹਨ।

    – ਦਿੱਲੀ-ਚੰਡੀਗੜ੍ਹ ਹਾਈਵੇ ’ਤੇ ਆਵਾਜਾਈ ਲਈ ਵਾਹਨਾਂ ਨੂੰ ਪੇਪਸੀ ਪੁਲ਼ (ਪਾਣੀਪਤ) ਨਾਲ ਹੁੰਦੇ ਹੋਏ ਮੂਨਕ ਤੋਂ ਅਸੰਧ ਜਾਂ ਫਿਰ ਮੂਨਕ ਤੋਂ ਗਗਸੀਨਾ ਅਤੇ ਘੋਘੜੀਪੁਰ ਤੋਂ ਹੁੰਦੇ ਹੋਏ ਹਾਂਸੀ ਚੌਕ, ਬਾਈਪਾਸ, ਪੱਛਮੀ ਯਮੁਨਾ ਨਹਿਰ ਕਰਣ ਲੇਕ ਜੀਟੀ ਰੋਡ-44 ਹੁੰਦੇ ਹੋਏ ਚੰਡੀਗੜ੍ਹ ਵੱਲੋਂ ਕੱਢਿਆ ਜਾ ਰਿਹਾ ਹੈ। ਚੰਡੀਗੜ੍ਹ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਪਿਪਲੀ ਚੌਕ (ਕੁਰੂਕਸ਼ੇਤਰ) ਤੋਂ ਲਾਡਲਾ, ਇੰਦਰੀ, ਬਿਆਨਾ, ਨੇਵਲ ਅਤੇ ਕੁੰਜਪੁਰਾ ਤੋਂ ਹੁੰਦੇ ਹੋਏ ਨੰਗਲਾ ਮੇਘਾ, ਮੇਰਠ ਰੋਡ ਤੋਂ ਅੰਮ੍ਰਿਤਸਰ ਖੁਰਦ, ਕੈਰਵਾਲੀ, ਘਰੌੜਾ ਤੋਂ ਜੀਟੀ ਰੋਡ-44 ਤੋਂ ਦਿੱਲੀ ਵੱਲੋਂ ਕੱਢਿਆ ਜਾਵੇਗਾ।

    – ਇਕ ਪਾਸੇ ਕਿਸਾਨ ਜਿਥੇ ਆਪਣੀ ਜਿੱਦ ’ਤੇ ਅੜੇ ਹਨ ਉਥੇ ਹੀ ਕਿਸੀ ਪ੍ਰਕਾਰ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਸੁਰੱਖਿਆ ਦਾ ਸਖ਼ਤ ਪਹਿਰਾ ਲਗਾਇਆ ਹੈ। ਮਿੰਨੀ ਸਕੱਤਰੇਤ ਦੇ ਆਸਪਾਤ ਰਾਤ ਤੋਂ ਹੀ ਪੁਲਿਸ ਤੇ ਸੀਆਰਪੀਐੱਫ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਦੀ ਹਿਦਾਇਤ ਨਾਲ ਸਵੇਰੇ ਵਾਟਰ ਕੈਨਨ ਤੋਂ ਇਲਾਵਾ, ਰੇਤ ਬੱਜਰੀ ਦੇ ਡੰਪਰਾਂ ਤੋਂ ਸੜਕਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

    ਪੂਰੀ ਰਾਤ ਪ੍ਰਸ਼ਾਸਨ ਕਰਦਾ ਰਿਹਾ ਮੋਰਚਾਬੰਦੀ –

    ਕਿਸਾਨਾਂ ਦੀ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਦੀ ਚਿਤਾਵਨੀ ਤੋਂ ਬਾਅਦ ਪੂਰੀ ਰਾਤ ਪ੍ਰਸ਼ਾਸਨ ਸ਼ਹਿਰ ਦੀ ਮੋਰਚਾਬੰਦੀ ਕਰਦਾ ਰਿਹਾ। ਪੀਡਬਲਯੂਡੀ ਕਰਮਚਾਰੀਆਂ ਦੇ ਨਾਲ ਉਦਯੋਗਿਕ ਖੇਤਰ, ਨਿਰਮਲ ਕੁਟੀਆ ਸਮੇਤ ਹਾਈਵੇ ਨਾਲ ਜੁੜੇ ਸ਼ਹਿਰ ਦੇ ਲਿੰਕ ਰੋਡ ’ਤੇ ਪੁਲਿਸ ਨਾਕਿਆਂ ਦੀ ਤਾਇਨਾਤੀ ਕੀਤੀ ਗਈ। ਸਵੇਰ ਤੋਂ ਹੀ ਡੀਸੀ ਨਿਸ਼ਾਂਤ ਕੁਮਾਰ ਯਾਦਵ, ਐੱਸਪੀ ਗੰਗਾ ਪੁਨੀਆ ਤੋਂ ਇਲਾਵਾ, ਪ੍ਰਸ਼ਾਸਨਿਕ ਅਧਿਕਾਰੀ ਨਾਕਿਆਂ ਦਾ ਮੁਆਇਨਾ ਕਰਦੇ ਦਿਖਾਈ ਦਿੱਤੇ ਗਏ। ਸਧਾਰਨ ਵਰਦੀ ’ਚ ਪੁਲਿਸ ਦੇ ਜਵਾਨ ਕਿਸਾਨਾਂ ਦੀ ਮੂਵਮੈਂਟ ਦੀ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦੇ ਦਿਖਾਈ ਦਿੱਤੇ।

    ਸ਼ਹਿਰ ’ਚ ਛੁੱਟੀ ਜਿਹਾ ਮਾਹੌਲ –

    ਮੰਗਲਵਾਰ ਦੇ ਬਾਵਜੂਦ ਸ਼ਹਿਰ ’ਚ ਅੱਜ ਛੁੱਟੀ ਜਿਹਾ ਮਾਹੌਲ ਹੈ। ਸ਼ਹਿਰ ਦੇ ਹਰੇਕ ਐਂਟਰੀ ਪੁਆਇੰਟ ’ਤੇ ਪੁਲਿਸ ਨਾਕਿਆਂ ਦੇ ਚੱਲਦਿਆਂ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਿਆ। 10.30 ਵਜੇ ਤਕ ਬਾਜ਼ਾਰਾਂ ’ਚ ਰੋਜ਼ਾਨਾ ਦੇ ਮੁਕਾਬਲੇ ਵਾਹਨਾਂ ਦੀ ਸੰਖਿਆ ਘੱਟ ਦਿਖਾਈ ਦਿੱਤੀ। ਸਿਰਫ਼ ਸ਼ਹਿਰਵਾਸੀ ਹੀ ਦੋਪਹਿਆ ਵਾਹਨ ਤੋਂ ਜ਼ਰੂਰੀ ਕੰਮ ਕਾਰਨ ਘਰੋਂ ਨਿਕਲਦੇ ਦਿਖਾਈ ਦਿੱਤੇ। ਬਾਜ਼ਾਰ ’ਚ ਛੁੱਟੀ ਜਿਹੇ ਹਾਲਾਤ ਬਣੇ ਹੋਏ ਹਨ। ਇਸੀ ਤਰ੍ਹਾਂ ਸੈਕਟਰ-12 ਦੇ ਆਸਪਾਸ ਜ਼ਿਆਦਾਤਰ ਸੜਕਾਂ ’ਤੇ ਆਮ ਲੋਕਾਂ ਤੋਂ ਇਲਾਵਾ ਖ਼ਾਕੀ ਵਰਦੀ ਦਾ ਪਹਿਰਾ ਦਿਖਾਈ ਦਿੱਤਾ।

    ਹਰਿਆਣਾ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਕਈ ਜ਼ਿਲ੍ਹਿਆਂ ਦੀ ਪੁਲਿਸ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਬੁਲਾ ਲਈ ਗਈ ਹੈ। ਸਰਕਾਰ ਨੇ ਕਰਨਾਲ ਤੋਂ ਇਲਾਵਾ ਕੁਰੂਕਸ਼ੇਤਰ, ਕੈਥਲ, ਜੀਂਦ ਅਤੇ ਪਾਣੀਪਤ ’ਚ ਵੀ ਸੋਮਵਾਰ ਰਾਤ 12 ਵਜੇ ਤੋਂ ਇੰਟਰਨੈੱਟ ਤੇ ਐੱਸਐੱਮਐੱਸ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਹ ਪਾਬੰਦੀ ਮੰਗਲਵਾਰ ਰਾਤ 12 ਵਜੇ ਤਕ ਲਾਗੂ ਰਹੇਗੀ। ਪੁਲਿਸ-ਪ੍ਰਸ਼ਾਸਨ ਦਾ ਦਾਅਵਾ ਹੈ ਕਿ ਕਿਸੀ ਵੀ ਸੂਰਤ ’ਚ ਕਾਨੂੰਨ-ਵਿਵਸਥਾ ਭੰਗ ਨਹੀਂ ਹੋਣ ਦਿੱਤੀ ਜਾਵੇਗੀ।

    ਅਨਾਜ ਮੰਡੀ ’ਚ ਫੋਰਸ ਪਹੁੰਚ ਰਹੀ ਹੈ –

    ਅਨਾਜ ਮੰਡੀ ’ਚ ਵੱਡੀ ਗਿਣਤੀ ’ਚ ਫੋਰਸ ਪਹੁੰਚ ਰਹੀ ਹੈ। ਟਰੱਕਾਂ ਅਤੇ ਡੰਪਰਾਂ ਨੂੰ ਖੜ੍ਹਾ ਕੀਤਾ ਗਿਆ ਹੈ। ਨਾਲ ਹੀ ਹਾਈਵੇ ਵੱਲੋਂ ਜਾਣ ਵਾਲੇ ਰਸਤੇ ’ਤੇ ਬਾਂਸ, ਬੈਰੀਕੇਡਸ ਅਤੇ ਤਾਰਾਂ ਨੂੰ ਲਗਾਇਆ ਗਿਆ ਹੈ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

    – ਆਸਪਾਸ ਦੇ ਜ਼ਿਲ੍ਹਿਆਂ ਤੋਂ ਪੁਲਿਸ ਫੋਰਸ ਬੁਲਾ ਲਈ ਗਈ ਹੈ।
    – ਅਨਾਜ ਮੰਡੀ ’ਚ ਕਾਫੀ ਸੰਖਿਆ ’ਚ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਸਮੇਤ ਸੁਰੱਖਿਆ ਬਲ ਤਾਇਨਾਤ ਹਨ।
    – ਅਧਿਕਾਰੀਆਂ ਦੀ ਅਪੀਲ ਹੈ ਕਿ ਲੋਕ ਘਰਾਂ ਦੇ ਬਾਹਰ ਬੇਵਜ੍ਹਾ ਨਾ ਨਿਕਲਣ। ਸ਼ਾਂਤੀਪੂਰਵਕ ਤਰੀਕੇ ਨਾਲ ਕਿਸਾਨਾਂ ਦੀ ਗੱਲ ਸੁਣੀ ਜਾਵੇ।
    – ਮਹਿਲਾ ਪੁਲਿਸ ਨੂੰ ਵੀ ਬੁਲਾਇਆ ਗਿਆ ਹੈ।
    – ਸਵੇਰੇ 10 ਵਜੇ ਕਿਸਾਨ ਮਹਾਪੰਚਾਇਤ ਅਨਾਜ ਮੰਡੀ ’ਚ ਸ਼ੁਰੂ ਹੋਣੀ ਸੀ।
    – ਕਿਸਾਨ ਮਹਾਂਪੰਚਾਇਤ ’ਚ ਫ਼ੈਸਲੇ ਤੋਂ ਬਾਅਦ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਜਾ ਸਕਦੇ ਹਨ।
    – ਅਨਾਜ ਮੰਡੀ ਦੇ ਰਸਤੇ ਨੂੰ ਸੀਲ ਕੀਤਾ ਜਾ ਰਿਹਾ ਹੈ। ਬੈਰੀਕੇਡਸ ਤਾਰਾਂ ਨੂੰ ਲਗਾਇਆ ਜਾ ਰਿਹਾ ਹੈ।
    – ਹੰਝੂ ਗੈਸ, ਫਾਇਰ ਬਿ੍ਰਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਹਨ।

    LEAVE A REPLY

    Please enter your comment!
    Please enter your name here